ਕਿਸਾਨਾਂ ਦੇ ਹੱਕ 'ਚ ਗਾਇਕਾਂ ਦਾ ਅਖਾੜਾ

Continues below advertisement
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਾਂ 'ਚ ਕਿਸਾਨਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲਿਆ।ਇਸ ਦੌਰਾਨ ਪੰਜਾਬ ਗਾਇਕ ਵੀ ਕਿਸਾਨਾਂ ਦੇ ਹੱਕ 'ਚ ਨਿਤਰੇ ਅਤੇ ਜ਼ਮੀਨ ਤੇ ਆ ਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਅੱਜ ਨਾਭਾ 'ਚ ਪੰਜਾਬੀ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਕੁਲਵਿੰਦਰ ਬਿੱਲ ਆਦਿ ਕਿਸਾਨ ਅੰਦੋਲਨਾਂ 'ਚ ਸ਼ਾਮਲ ਹੋਏ।
ਅੱਜ ਪਟਿਆਲਾ 'ਚ ਪ੍ਰੀਤ ਹਰਪਾਲ , ਹਿੰਮਤ ਸੰਧੂ , ਹੌਬੀ ਧਾਲੀਵਾਲ ਅਤੇ ਜੱਸ ਬਾਜਵਾ ਆਦਿ ਕਿਸਾਨ ਅੰਦੋਲਨਾਂ 'ਚ ਸ਼ਾਮਲ ਹੋਏ।
Continues below advertisement

JOIN US ON

Telegram