ਪੜਚੋਲ ਕਰੋ
ਮੌਤ ਤੋਂ ਬਾਅਦ Sidhu Moosewala ਦਾ ਦੂਜਾ ਗੀਤਾ ਹੋਵੇਗਾ ਰਿਲੀਜ਼
Sidhu Moosewala New Song War: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਨਵੇਂ ਗੀਤ ਦਾ ਨਾਂ ‘ਵਾਰ’ ਹੈ ਅਤੇ ਇਸ ਨੂੰ 8 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਲੈ ਕੇ ਸਿੱਧੂ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਇਸ ਨੂੰ ਰਿਲੀਜ਼ ਕਰਨ ਦੀ ਤਾਰੀਖ਼ ਤੇ ਸਮੇਂ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਸਮੇਂ ਬਾਅਦ ‘ਐੱਸ. ਵਾਈ. ਐੱਲ.’ ਗੀਤ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਬਾਅਦ ’ਚ ਯੂ-ਟਿਊਬ ਤੋਂ ਬੈਨ ਕਰ ਦਿੱਤਾ ਗਿਆ ਸੀ।
ਹੋਰ ਵੇਖੋ

















