Rakshabandhan: ਗੁਜਰਾਤੀ ਕਾਰੋਬਾਰੀ ਨੇ ਬਣਾਈ ਹੀਰੇ ਦੀ ਰੱਖੜੀ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

Continues below advertisement

Rakshabandhan ਦੇ ਮੌਕੇ 'ਤੇ ਹਰ ਭੈਣ ਆਪਣੇ ਭਰਾ ਲਈ ਰੱਖੜੀ ਖਰੀਦਦੀ ਹੈ। ਇਹ ਇੱਕ ਤਿਉਹਾਰ ਹੈ ਜੋ ਰਵਾਇਤੀ ਭਰਾ-ਭੈਣ ਦੇ ਰਿਸ਼ਤੇ ਨੂੰ ਮਨਾਉਂਦਾ ਹੈ। ਇਹ ਹਿੰਦੂ ਚੰਦਰ ਕੈਲੰਡਰ ਮਹੀਨੇ ਦੇ ਸ਼ਰਵਣ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ, ਜੋ ਆਮ ਤੌਰ 'ਤੇ ਅਗਸਤ ਵਿੱਚ ਆਉਂਦਾ ਹੈ। ਭਾਵੇਂ ਵੱਡੇ ਬ੍ਰਾਂਡਾਂ ਤੋਂ ਲੈ ਕੇ ਵਿਅਕਤੀਗਤ ਲੇਬਲ ਤੱਕ ਰੱਖੜੀ ਦੇ ਕਈ ਕਲੈਕਸ਼ਨ ਹਨ ਪਰ ਗੁਜਰਾਤ ਦੇ ਇਸ ਡਿਜ਼ਾਈਨਰ ਨੇ ਰਾਖੀ ਕਲੈਕਸ਼ਨ (Rakhi Collection) ਨੂੰ ਇਕ ਵੱਖਰੇ ਪੱਧਰ 'ਤੇ ਪਹੁੰਚਾਇਆ ਹੈ। ਭਰਾ-ਭੈਣ ਦੇ ਬੰਧਨ ਦੇ ਸ਼ੁਭ ਧਾਗੇ ਦੇ ਨਾਲ-ਨਾਲ ਮਹਿੰਗੇ ਪੱਥਰ ਦੀ ਵਰਤੋਂ ਕਰਦੇ ਹੋਏ ਉਹ ਇਕ ਅਨੋਖੀ 'ਡਾਇਮੰਡ ਰੱਖੜੀ' (Diamond Rakhi) ਲੈ ਕੇ ਆਇਆ ਹੈ।

Continues below advertisement

JOIN US ON

Telegram