ਪੜਚੋਲ ਕਰੋ
ਘੱਟ ਸਮੇਂ ਤੇ ਘੱਟ ਪਾਣੀ ਨਾਲ ਤਿਆਰ ਹੁੰਦੀ ਹੈ ਝੋਨੇ ਦੀ ਪਨੀਰੀ 126
ਘੱਟ ਸਮੇਂ ਤੇ ਘੱਟ ਪਾਣੀ ਨਾਲ ਤਿਆਰ ਹੁੰਦੀ ਹੈ ਝੋਨੇ ਦੀ ਪਨੀਰੀ 126
ਰਾਜਪੁਰਾ ਤੋਂ ਗੁਰਪ੍ਰੀਤ ਧੀਮਾਨ ਦੀ ਰਿਪੋਰਟ
ਅਧਿਕਾਰੀਆਂ ਨੇ ਝੋਨੇ ਦੀ ਪਨੀਰੀ 126 ਦਾ ਲਿਆ ਜਾਇਜ਼ਾ
ਘੱਟ ਸਮੇਂ ਤੇ ਘੱਟ ਪਾਣੀ ਨਾਲ ਤਿਆਰ ਹੁੰਦੀ ਹੈ ਪਨੀਰੀ 126
ਦੇਸ਼ ਦੇ 25 ਸੁਬਿਆਂ 'ਚ ਚੱਲ ਰਿਹਾ ਪ੍ਰੋਜੈਕਟ
ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ
ਫਸਲ ਦੇ ਨਾਲ ਪਸ਼ੂ ਪਾਲਨ ਤੇ ਦਰਖਤ ਲਾਉਣ ਲਈ ਕਰ ਰਹੇ ਪ੍ਰੇਰਿਤ
ਚੰਗੇ ਬੀਜਾਂ ਦੀ ਵਰਤੋਂ ਅਤੇ ਉਤਪਾਦਨ ਵਧਾਉਣ ਲਈ ਕਰ ਰਹੇ ਕੰਮ
ICAR-IIFSR ਨੈਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਐਨ ਰਵੀ ਸ਼ੰਕਰ ਨੇ ਦਿੱਤੀ ਜਾਣਕਾਰੀ
ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਆਈ ਸੀ ਏ ਆਰ- ਆਈ ਆਈ ਐਫ ਐਸ ਆਰ ਨੈਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਐਨ ਰਵੀ ਸ਼ੰਕਰ ਨੇ ਕਿਸਾਨਾਂ ਨੂੰ ਰਾਸ਼ਟਰੀ ਪੱਧਰ ਤੇ ਖੇਤੀਬਾੜੀ ਮੰਤਰਾਲੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਖੁਦ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਰਿਸਰਚ ਕਰ ਰਹੇ ਹਨ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਖੇਤੀ ਦੇ ਵਿੱਚ ਹੋਰ ਮੁਨਾਫਾ ਦਿੱਤਾ ਜਾ ਸਕੇ। ਇਸ ਮੌਕੇ ਤੇ ਉਹਨਾਂ ਨਾਲ ਡਾ ਸੋਹਣ ਸਿੰਘ ਵਾਲੀਆ ਡਾਇਰੈਕਟਰ ਜੈਵਿਕ ਖੇਤੀ ਸਕੂਲ ਪੰਜਾਬ, ਡਾ.ਏ ਕੇ ਪਰੂਸਤੀ ਆਈ ਸੀ ਏ ਆਰ- ਆਈ ਆਈ ਐਫ ਐਸ ਆਰ ਮੋਦੀ ਪੂਰਮ, ਡਾ. ਰਘਵੀਰ ਸਿੰਘ ਮੋਦੀਪੂਰਮ,ਡਾ ਨੀਰਜ ਰਾਣੀ, ਡਾ ਅਜੇ ਚੌਧਰੀ,ਲਾਲ ਸਿੰਘ ਮਰਦਾਂਪੁਰ,ਰਣਧੀਰ ਸਿੰਘ, ਕੁਲਦੀਪ ਸਿੰਘ ਹਰਮੇਲ ਸਿੰਘ ਜਰਨੈਲ ਸਿੰਘ ਚਰਨਜੀਤ ਸਿੰਘ ਹਰਮੇਸ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਕਿਸਾਨ ਮੌਜੂਦ ਸਨ।
ਹੋਰ ਵੇਖੋ






















