Himachal Elections: ਹਿਮਾਚਲ 'ਚ 'ਆਪ' ਦੇ 'ਬਦਲਾਅ ਮਾਰਚ' ਦਾ ਆਗਾਜ਼, 21 ਦਿਨ ਰੱਥ ਯਾਤਰਾ ਦੀ ਤਿਆਰੀ

Continues below advertisement

Himachal Elections: ਹਿਮਾਚਲ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ (AAP) ਨੇ ਮੁਹਿੰਮ ਭਖਾ ਦਿੱਤੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਦੇ ਕੁੱਲੂ ਰੋਡ ਸ਼ੋਅ ਤੋਂ ਬਾਅਦ ਆਮ ਆਦਮੀ ਪਾਰਟੀ ਅੱਜ ਤੋਂ 'ਬਦਲਾਅ ਮਾਰਚ' ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬੇ 'ਚ 21 ਦਿਨਾਂ ਤੱਕ ਵੱਖ-ਵੱਖ ਹਲਕਿਆਂ 'ਚ ਰੱਥ ਯਾਤਰਾ (Rath Yatra) ਕੱਢੀ ਜਾਵੇਗੀ ਅਤੇ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਵੇਗਾ। ਦੱਸ ਦਈਏ ਕਿ ਹਿਮਾਚਲ 'ਚ ਆਮ ਆਦਮੀ ਪਾਰਟੀ ਆਪਣੀ ਪੂਰੀ ਵਾਹ ਲਾ ਰਹੀ ਹੈ ਅਤੇ ਦਿੱਲੀ ਅਤੇ ਪੰਜਾਬ ਦੀ ਤਰਜ਼ ਤੇ ਬਦਲਾਅ ਲਿਆਉਣ ਦਾ ਦਮ ਭਰ ਰਹੀ ਹੈ ਨਾਲ ਹੀ ਹਿਮਾਚਲ ਦੇ ਲੋਕਾਂ ਤੋਂ ਵੀ ਇੱਕ ਮੌਕਾ ਮੰਗ ਰਹੀ ਹੈ।

Continues below advertisement

JOIN US ON

Telegram