ਪੜਚੋਲ ਕਰੋ
ਭਾਰਤ 'ਚ ਬਰਡ ਫਲੂ ਦੀ ਦਸਤਕ, 4 ਸੂਬਿਆਂ 'ਚ ਬਰਡ ਫਲੂ ਦੀ ਪੁਸ਼ਟੀ
ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਇਲਾਕੇ 'ਚ ਬਹੁਤ ਸਾਰੇ ਪ੍ਰਵਾਸੀ ਪੰਛੀਆਂ ਦੇ ਮਾਰੇ ਜਾਣ ਦੀ ਖ਼ਬਰ ਮਗਰੋਂ ਚਾਰੇ ਪਾਸੇ ਬਰਡ ਫਲੂ ਦਾ ਰੌਲਾ ਹੈ। ਹੁਣ ਤੱਕ, ਜੇ ਅਸੀਂ ਗੱਲ ਕਰੀਏ ਤਾਂ ਇੱਥੇ ਤਕਰੀਬਨ 2300 ਪੰਛੀਆਂ ਦੇ ਮਰਨ ਦੀਆਂ ਖਬਰਾਂ ਮਿਲੀਆਂ ਹਨ। ਇਹ ਸਾਰੇ ਪੰਛੀ ਜੰਗਲੀ ਜੀਵਨ ਅੰਦਰ ਪਾਏ ਗਏ ਹਨ। ਇਸ ਦੀ ਰਿਪੋਰਟ ਜਲੰਧਰ ਦੀ ਲੈਬਰੋਟਰੀ ਤੋਂ ਆਈ ਹੈ। ਜਲੰਧਰ ਦੇ Northern Regional Disease Diagnostic Laboratory 'ਚ ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਜਾਣਨ ਲਈ ਟੈਸਟ ਜਾਰੀ ਹਨ।NRDDL ਦੇ ਡਿਪਟੀ ਡਾਇਰੈਕਟਰ ਮਹਿੰਦਰ ਪਾਲ ਸਿੰਘ ਮੁਤਾਬਕ 30 ਦਸੰਬਰ ਨੂੰ ਉਨ੍ਹਾਂ ਕੋਲ ਕੁਝ ਪ੍ਰਵਾਸੀ ਪੰਛੀਆਂ ਦੇ ਸੈਂਪਲ ਆਏ ਸੀ ਤੇ 31 ਦਸੰਬਰ ਨੂੰ ਉਨ੍ਹਾਂ ਪੰਛੀਆਂ ਦੀ ਰਿਪੋਰਟ ਵਿੱਚ ਬਰਡ ਫਲੂ ਪੌਜ਼ੇਟਿਵ ਪਾਇਆ ਗਿਆ ਸੀ। ਇਸ ਮਗਰੋਂ ਇਹ ਸੈਂਪਲ ਭੁਪਾਲ ਸਥਿਤ ਲੈਬ 'ਚ ਜਾਂਚ ਲਈ ਭੇਜੇ ਗਏ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਕਾਂਗੜਾ ਸਥਿਤ ਵਾਇਲਡ ਲਾਈਫ ਦੇ ਆਸ ਪਾਸ ਵਾਲੇ ਇਲਾਕੇ ਨੂੰ ਸੂਚਿਤ ਕਰ ਉੱਥੇ ਆਵਾਜਾਈ ਤੇ ਪੂਰਨ ਰੂਪ 'ਚ ਰੋਕ ਲਾ ਦਿੱਤੀ। ਮਹਿੰਦਰ ਪਾਲ ਨੇ ਇਹ ਵੀ ਕਿਹਾ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਸਾਰੇ ਪ੍ਰਵਾਸੀ ਪੰਛੀ ਹਨ ਤੇ ਦੇਸੀ ਪੰਛੀਆਂ ਵਿੱਚ ਇਹ ਲੱਛਣ ਨਹੀਂ ਹਨ।
Tags :
Rajasthan Bird Flu Alert Crows Dead In Rajasthan Bird Disease In Rajasthan India Bird Flu Bird Flu In India Dead Birds Birds Die Spread Of Pandemic Bird Flu Scare Bird Flu News Bird Flu Status Bird Flu In Rajasthan Rajasthan Bird Flu Bird Flu Alert In India H1n5 MP Bird Flu Abp Sanjha Live ABP Sanjha News Abp Sanjhaਦੇਸ਼
ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|
ਅਜਮੇਰ ਸ਼ਰੀਫ ਦਰਗਾਹ ਤੇ ਵਿਵਾਦ ਕਿਉਂ ? ਵਿੱਕੀ ਥੋਮਸ ਨੇ ਆਪਣਾ ਸੀਸ ਵਾਰ ਦੇਣ ਦੀ ਕਹੀ ਗੱਲ
ਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈ
Canada|Job Crisis|ਕੈਨੇਡਾ 'ਚ ਪੰਜਾਬੀਆਂ ਨੂੰ ਵੱਡਾ ਝਟਕਾ!10 ਲੱਖ ਨੌਜਵਾਨਾਂ ਦੀਆਂ ਜਾਣਗੀਆਂ ਨੌਕਰੀਆਂ|abp sanjha|
Farmer Protest | ਕਿਸਾਨਾਂ ਵੱਲੋਂ PM Modi ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ?
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement