ਪੜਚੋਲ ਕਰੋ
ਨਵੀਂ ਆਬਕਾਰੀ ਨੀਤੀ ਖਿਲਾਫ ਦਿੱਲੀ 'ਚ ਭਾਜਪਾ ਦਾ ਹੱਲਾ ਬੋਲ
ਆਮ ਆਦਮੀ ਪਾਰਟੀ ਦਿੱਲੀ ਚ ਨਵੀਂ ਸਰਾਬ ਨੀਤੀ ਨੂੰ ਲੈਕੇ ਸਵਾਲਾਂ ਦੇ ਘੇਰੇ ਚ ਹੈ,,,,ਤਾਂ ਭਾਜਪਾ ਨੇ ਵੀ ਆਮ ਆਦਮੀ ਪਾਰਟੀ ਖਿਲਾਫ ਮੋਰਚਾ ਖੋਲਿਆ ਹੋਇਆ ਹੈ,,,ਇਹ ਤਸਵੀਰਾਂ ਦਿੱਲੀ ਦੇ ਪ੍ਰਗਤੀ ਮੈਦਾਨ ਨੇੜੇ ਦੀਆਂ ਨੇ ਜਿੱਥੇ ਭਾਜਪਾ ਵਰਕਰਾਂ ਨੇ ਦਿੱਲੀ 'ਚ ਕੇਜਰੀਵਾਲ ਦੀ 'ਆਪ' ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਨਵੀਂ ਆਬਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਪੁਤਲਾ ਫੂਕਿਆ।ਭਾਜਪਾ ਵਰਕਰਾਂ ਨੇ ਮਨੀਸ਼ ਸਿਸੋਦੀਆ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ,,,ਹਾਲਾਂਕਿ ਇਸ ਸਭ ਦਰਮਿਆਨ ਦਿੱਲੀ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਟਿੰਗ ਕਰ ਰੱਖੀ ਸੀ.
ਹੋਰ ਵੇਖੋ























