ਭਾਰਤੀ ਫੌਜ ਨੇ ਕਾਬੂ ਕੀਤਾ ਪਾਕਿਸਤਾਨੀ ਅੱਤਵਾਦੀ

Continues below advertisement

Jammu Kashmir: ਭਾਰਤੀ ਫੌਜ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਹੋਣ ਤੋਂ ਬਾਅਦ ਇਸ ਪਾਕਿਸਤਾਨੀ ਅੱਤਵਾਦੀ ਨੇ ਕਈ ਖੁਲਾਸੇ ਕੀਤੇ ਹਨ। ਅੱਤਵਾਦੀ ਨੇ ਦੱਸਿਆ ਕਿ ਉਸ ਨੂੰ ਭਾਰਤੀ ਚੌਕੀ 'ਤੇ ਹਮਲਾ ਕਰਨ ਲਈ 30 ਹਜ਼ਾਰ ਪਾਕਿਸਤਾਨੀ ਰੁਪਏ ਯਾਨੀ ਭਾਰਤੀ ਰੁਪਏ ਦੇ ਹਿਸਾਬ ਨਾਲ 10 ਹਜ਼ਾਰ 980 ਰੁਪਏ ਮਿਲੇ ਹਨ। ਇਹ ਪੈਸਾ ਉਸ ਨੂੰ ਪਾਕਿਸਤਾਨੀ ਕਰਨਲ ਨੇ ਦਿੱਤਾ ਸੀ। ਉਸ ਨੇ ਵੀਡੀਓ 'ਤੇ ਇਨ੍ਹਾਂ ਗੱਲਾਂ ਦਾ ਇਕਬਾਲ ਕੀਤਾ ਹੈ। ਇਸ ਅੱਤਵਾਦੀ ਨੂੰ ਭਾਰਤੀ ਫੌਜ ਪਹਿਲਾਂ ਹੀ ਫੜ ਚੁੱਕੀ ਹੈ। ਇਸ ਵਾਰ ਉਸ ਨੂੰ ਰਾਜੌਰੀ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ 21 ਅਗਸਤ ਨੂੰ ਅੱਤਵਾਦੀ ਤਬਰਾਕ ਹੁਸੈਨ ਆਪਣੇ 4-5 ਸਾਥੀਆਂ ਨਾਲ ਐਲਓਸੀ ਸਰਹੱਦ ਨੇੜੇ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਭਾਰਤੀ ਚੌਕੀ ਨੇੜੇ ਤਾਰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਫ਼ੌਜੀਆਂ ਨੇ ਉਸ ਨੂੰ ਦੇਖ ਲਿਆ। ਸਿਪਾਹੀਆਂ ਨੇ ਉਸ ਨੂੰ ਲਲਕਾਰਿਆ, ਜਿਸ ਤੋਂ ਬਾਅਦ ਤਬਰਾਕ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਜ਼ਿੰਦਾ ਫੜਿਆ ਗਿਆ ਪਰ ਉਸਦੇ ਬਾਕੀ ਸਾਥੀ ਸੰਘਣੇ ਜੰਗਲਾਂ ਦੀ ਛੱਤ ਹੇਠ ਫਰਾਰ ਹੋ ਗਏ। ਜ਼ਖਮੀ ਤਬਰਾਕ ਦਾ ਇਲਾਜ ਕੀਤਾ ਗਿਆ। ਉਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਭਾਰਤੀ ਚੌਕੀ 'ਤੇ ਹਮਲੇ ਦੀ ਸਾਜ਼ਿਸ਼ ਕੀ ਸੀ। ਅੱਤਵਾਦੀ ਤਬਰਾਕ ਹੁਸੈਨ ਨੇ ਦੱਸਿਆ ਕਿ ਉਸ ਨੂੰ ਫੌਜੀ ਚੌਕੀ ਨੇੜੇ ਹਮਲਾ ਕਰਨ ਲਈ ਕਿਹਾ ਗਿਆ ਸੀ।

Continues below advertisement

JOIN US ON

Telegram