Watch Video: ਮਨਾਲੀ 'ਚ ਬੱਦਲ ਫੱਟਣ ਨਾਲ ਤਬਾਹੀ ਦਾ ਮੰਜ਼ਰ, ਵਹਿ ਗਿਆ ਲਕੜ ਦਾ ਬਣਿਆ ਪੁੱਲ

Continues below advertisement

ਪਹਾੜਾਂ 'ਤੇ ਮੀਂਹ ਤਬਾਹੀ ਵਾਂਗ ਪੈ ਰਿਹਾ ਹੈ। ਇਸ ਦੌਰਾਨ ਸੋਮਵਾਰ ਨੂੰ ਸ਼ਹਿਰ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮਨਾਲੀ ਨੂੰ ਸੋਲਾਂਗ ਨਾਲ ਜੋੜਨ ਵਾਲਾ ਇੱਕ ਲੱਕੜ ਦਾ ਪੁਲ ਵਹਿ ਗਿਆ। ਮਨਾਲੀ ਵਿੱਚ ਪਲਚਨ ਸੇਰੀ ਡਰੇਨ 'ਤੇ ਬੱਦਲ ਫਟ ਗਿਆ। ਖ਼ਬਰਾਂ ਮੁਤਾਬਕ ਬੱਦਲ ਫਟਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਪ੍ਰਸ਼ਾਸਨ ਨੇ ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਵਗਦੀ ਨਦੀ ਤੋਂ ਦੂਰ ਰਹਿਣ ਲਈ ਕਿਹਾ ਹੈ। ਬੱਦਲ ਫਟਣ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਦੌਰਾਨ ਬਿਆਸ ਦਰਿਆ ਦੇ ਕੰਢੇ ਸਥਿਤ ਕਈ ਘਰਾਂ ਵਿੱਚ ਪਾਣੀ ਵੜ ਗਿਆ। ਬੱਦਲ ਫਟਣ ਕਾਰਨ ਲੋਕ ਰਾਤ ਭਰ ਸੌਂ ਨਹੀਂ ਸਕੇ। ਇਸ ਦੌਰਾਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

Continues below advertisement

JOIN US ON

Telegram