Draupadi Murmu: ਰਾਸ਼ਟਰਪਤੀ ਚੋਣ 'ਚ ਦ੍ਰੋਪਦੀ ਮੁਰਮੂ ਦੀ ਜਿੱਤ 'ਤੇ ਕਿਸ ਨੇਤਾ ਨੇ ਕੀ ਕਿਹਾ?
Droupadi Murmu wins presidential polls: ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਇਸ ਨਾਲ ਉਹ ਦੇਸ਼ ਦੀ ਪਹਿਲੀ ਮਹਿਲਾ ਕਬਾਇਲੀ ਰਾਸ਼ਟਰਪਤੀ ਹੋਵੇਗੀ। ਉਨ੍ਹਾਂ ਦੀ ਜਿੱਤ ਦੇ ਐਲਾਨ ਦੇ ਨਾਲ ਹੀ ਉੜੀਸਾ ਤੋਂ ਲੈ ਕੇ ਦਿੱਲੀ ਤੱਕ ਜਸ਼ਨ ਮਨਾਏ ਜਾ ਰਹੇ ਹਨ। ਦੱਸ ਦਈਏ ਕਿ ਦ੍ਰੋਪਦੀ ਨੇ ਰਾਸ਼ਟਰਪਤੀ ਚੋਣਾਂ 'ਚ ਕਾਂਗਰਸ ਦੇ ਯਸ਼ਵੰਤ ਸਿਨ੍ਹਾ ਨੂੰ ਮਾਤ ਦਿੱਤੀ ਹੈ। ਜਿਸ ਤੋਂ ਬਾਅਦ ਬੀਜੇਪੀ ਖੇਮੇ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਹਰ ਪਾਸਿਓ ਦ੍ਰੋਪਦੀ ਮੁਰਮੂ ਨੂੰ ਵਧਾਈ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਵੀ ਨਵੇਂ ਚੁਣੇ ਗਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਰਿਹਾਇਸ਼ ਉਮਾਸ਼ੰਕਰ ਦੀਕਸ਼ਿਤ ਲੇਨ 'ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਸਵੇਰ ਤੋਂ ਹੀ ਵੀਆਈਪੀਜ਼ ਦੀ ਆਮਦ ਹੋਵੇਗੀ। ਦੱਸ ਦੇਈਏ ਕਿ 17 ਸੰਸਦ ਮੈਂਬਰਾਂ ਅਤੇ ਲਗਪਗ 104 ਵਿਧਾਇਕਾਂ ਨੇ ਦ੍ਰੋਪਦੀ ਮੁਰਮੂ ਦੇ ਸਮਰਥਨ ਵਿੱਚ ਕਰਾਸ ਵੋਟਿੰਗ ਕੀਤੀ, ਜੋ ਗੈਰ-ਐਨਡੀਏ ਪਾਰਟੀਆਂ ਵਿੱਚ ਵੱਡੀ ਵੰਡ ਨੂੰ ਦਰਸਾਉਂਦੀ ਹੈ। ਜ਼ਾਹਿਰ ਹੈ ਕਿ ਇਸ ਦਾ ਅਸਰ ਆਉਣ ਵਾਲੀਆਂ ਚੋਣਾਂ ਵਾਲੇ ਸੂਬਿਆਂ 'ਚ ਨਜ਼ਰ ਆਵੇਗਾ।