ਪੜਚੋਲ ਕਰੋ
Jammu Kashmir ਦੇ ਰਾਮਬਨ ਜ਼ਿਲ੍ਹੇ 'ਚ ਗ੍ਰੇਨੇਡ ਧਮਾਕਾ, ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਨੇ ਲਈ ਜ਼ਿੰਮੇਵਾਰੀ
Jammu Kashmir: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ 'ਚ ਮੰਗਲਵਾਰ ਸਵੇਰੇ ਗ੍ਰੇਨੇਡ ਧਮਾਕਾ ਹੋਇਆ। ਗ੍ਰੇਨੇਡ ਧਮਾਕਾ ਰਾਮਬਨ ਜ਼ਿਲੇ ਦੇ ਗੋਲ ਇਲਾਕੇ 'ਚ ਇਕ ਪੁਲਸ ਚੌਕੀ ਦੀ ਬਾਹਰੀ ਕੰਧ ਨੇੜੇ ਹੋਇਆ। ਮੌਕੇ ਤੋਂ ਇਕ ਪੱਤਰ ਮਿਲਿਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਧਮਾਕਾ ਜੰਮੂ-ਕਸ਼ਮੀਰ ਗਜ਼ਨਵੀ ਫੋਰਸ (JKGF) ਨੇ ਕੀਤਾ ਸੀ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਫੌਜ ਦੀਆਂ ਟੀਮਾਂ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਧਮਾਕੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਹੋਰ ਵੇਖੋ

















