'ਮੇਰੀ ਧੀ ਸਟੂਡੈਂਟ ਹੈ, ਬਾਰ ਨਹੀਂ ਚਲਾਉਂਦੀ, ਮੈਂ ਕਾਂਗਰਸ ਨੂੰ ਅਦਾਲਤ 'ਚ ਦੇਖਾਂਗੀ', ਕਾਂਗਰਸ ਦੇ ਇਲਜ਼ਾਮਾਂ 'ਤੇ ਸਮ੍ਰਿਤੀ ਦਾ ਪਲਟਵਾਰ
Continues below advertisement
Smriti Irani Row: ਕਾਂਗਰਸ ਵੱਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ 'ਤੇ ਗੰਭੀਰ ਦੋਸ਼ ਲਾਏ ਗਏ ਹਨ। ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਸਮ੍ਰਿਤੀ ਇਰਾਨੀ ਦਾ ਅਸਤੀਫਾ ਤੁਰੰਤ ਲੈਣ ਲਈ ਕਿਹਾ ਹੈ। ਦਰਅਸਲ ਇਰਾਨੀ ਦੀ ਬੇਟੀ ਨੂੰ ਲੈ ਕੇ ਕਾਂਗਰਸ ਦੀ ਤਰਫੋਂ ਇਹ ਦੋਸ਼ ਲਗਾਏ ਜਾ ਰਹੇ ਹਨ। ਜਿਸ 'ਚ ਸਮ੍ਰਿਤੀ ਇਰਾਨੀ ਦੀ ਬੇਟੀ 'ਤੇ ਗੋਆ 'ਚ ਚੱਲ ਰਹੇ ਬਾਰ 'ਤੇ ਫਰਜ਼ੀ ਲਾਇਸੈਂਸ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਲਾਇਸੈਂਸ ਫਰਜ਼ੀ ਤਰੀਕੇ ਨਾਲ ਦਿੱਤਾ ਗਿਆ ਸੀ। ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
Continues below advertisement