ਰਾਸ਼ਟਰਪਤੀ ਅਹੁਦੇ ਲਈ ਅੱਜ ਯਸ਼ਵੰਤ ਸਿਨਹਾ ਭਰਨਗੇ ਨਾਮਜ਼ਦਗੀ

Continues below advertisement

President Eletion: ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ (Yashwant Sinha) ਅੱਜ ਨਾਮਜ਼ਦਗੀ ਭਰਨਗੇ। ਇਸ ਦੌਰਾਨ ਉਨ੍ਹਾਂ ਨਾਲ ਰਾਹੁਲ ਗਾਂਧੀ, ਸ਼ਰਦ ਪਵਾਰ ਸਣੇ ਕਈ ਦਿੱਗਜ ਨੇਤਾ ਮੌਜੂਦ ਰਹਿਣਗੇ। ਦੱਸ ਦਈਏ ਕਿ NDA ਉਮੀਦਵਾਰ ਦ੍ਰੋਪਦੀ ਮੁਰਮੂ (Droupadi Murmu) ਨਾਮਜ਼ਦਗੀ  ਦਾਖਲ ਕਰ ਚੁੱਕੀ ਹੈ। ਮੁਰਮੂ ਦੀ ਨਾਮ਼ਜਦੀ ਵੇਲੇ ਪ੍ਰਧਾ ਨਮੰਤਰੀ ਮੋਦੀ, ਰਾਜਨਾਥ ਸਿੰਘ, ਜੇਪੀ ਨੱਡਾ ਸਣੇ ਤਮਾਮ ਦਿੱਗਜਾਂ ਨੇ ਮੌਜੂਦ ਰਹਿਕੇ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਅੱਜ ਯਸ਼ਵੰਤ ਸਿਨਹਾ ਦੀ ਨਾਮਜ਼ਦਗੀ ਵੇਲੇ ਵਿਰੋਧੀ ਧਿਰ (Opposition) ਦੇ ਤਮਾਮ ਦਿੱਗਜ ਮੌਜੂਦ ਰਹਿਕੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰਨਗੇ। 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਹੋਣੀਆਂ ਹਨ।

Continues below advertisement

JOIN US ON

Telegram