ਪੜਚੋਲ ਕਰੋ
ਭਗਦੜ 'ਚ 2 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ
Stamepede at Banke bihar Mandir: ਜਨਮਾਸ਼ਟਮੀ ਮੌਕੇ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ 'ਚ ਇਕੱਠੀ ਹੋਈ ਭੀੜ ਬੇਕਾਬੂ ਹੋ ਗਈ। ਭਗਦੜ ਵਿਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਨੋਇਡਾ ਦੀ ਨਿਰਮਲਾ ਦੇਵੀ ਅਤੇ ਜਬਲਪੁਰ ਦੇ ਰਾਜਕੁਮਾਰ ਵਜੋਂ ਹੋਈ ਹੈ। ਐਸਐਸਪੀ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਭੀੜ ਵਧਣ ਕਾਰਨ ਹਾਦਸਾ ਵਾਪਰਿਆ। ਦੁਪਹਿਰ 2 ਵਜੇ ਮੰਗਲਾ ਆਰਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੀੜ ਵਧਣੀ ਸ਼ੁਰੂ ਹੋ ਗਈ ਅਤੇ ਦਮ ਘੁਟਣ ਕਾਰਨ 50 ਦੇ ਕਰੀਬ ਲੋਕ ਬੇਹੋਸ਼ ਹੋ ਗਏ।
ਹੋਰ ਵੇਖੋ




















