ਭਾਰਤ 'ਚ ਕੋਰੋਨਾ ਵਿਸਫੋਟ, 24 ਘੰਟਿਆਂ 'ਚ 95 ਹਜ਼ਾਰ ਤੋਂ ਵੱਧ ਕੇਸ
Continues below advertisement
ਭਾਰਤ 'ਚ ਕੋਰੋਨਾ ਮਾਮਲਿਆਂ ਦਾ ਰਿਕਾਰਡ ਵਾਧਾ ਜਾਰੀ ਹੈ। ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਇਸ ਵੇਲੇ ਭਾਰਤ 'ਚ ਕੋਰੋਨਾ ਕੇਸ ਵਧ ਰਹੇ ਹਨ। ਦੇਸ਼ 'ਚ ਪਿਛਲੇ ਇੱਕ ਦਿਨ 'ਚ 95,735 ਕੇਸ ਦਰਜ ਕੀਤੇ ਗਏ। ਇਸ ਦੌਰਾਨ 1172 ਲੋਕਾਂ ਦੀ ਮੌਤ ਹੋ ਗਈ।ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 44 ਲੱਖ, 62 ਹਜ਼ਾਰ ਹੋ ਗਈ ਹੈ। ਇਨ੍ਹਾਂ 'ਚੋਂ 75,062 ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ 9 ਲੱਖ, 19 ਹਜ਼ਾਰ ਐਕਟਿਵ ਕੇਸ ਹਨ। ਭਾਰਤ 'ਚ ਕੁੱਲ 34 ਲੱਖ, 71 ਹਜ਼ਾਰ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆ ਭਾਰਤ 'ਚ ਤਿੰਨ ਗੁਣਾ ਹੈ।ਭਾਰਤ 'ਚ ਬੇਸ਼ੱਕ ਤੇਜ਼ੀ ਨਾਲ ਕੇਸ ਵਧ ਰਹੇ ਹਨ ਪਰ ਮੌਤ ਦਰ ਤੇ ਐਕਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 1.68 ਫੀਸਦ ਹੋ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਦੀ ਦਰ 78 ਫੀਸਦ ਹੋ ਗਈ ਹੈ।
Continues below advertisement
Tags :
Covid19 On Peak Corona Highest Case India Today Govt Put On Alert Corona Peak In India Corona Return Corona Blast Abp Sanjha Live ABP Sanjha News Abp Sanjha