Shubhkaran Singh's autopsy report|'ਸਿਰ 'ਤੇ ਗੋਲੀ ਲੱਗਣ ਕਾਰਨ ਹੋਈ ਮੌਤ'-ਪੋਸਟਮਾਰਟਮ ਰਿਪੋਰਟ ਦੇ ਖੁਲਾਸੇ
Shubhkaran Singh's autopsy report|'ਸਿਰ 'ਤੇ ਗੋਲੀ ਲੱਗਣ ਕਾਰਨ ਹੋਈ ਮੌਤ'-ਪੋਸਟਮਾਰਟਮ ਰਿਪੋਰਟ ਦੇ ਖੁਲਾਸੇ
#shambhuborder #shubhkaransingh #punjab #cmmann #bhagwantmann #navjotsinghsidhu #jagjeetsinghdallewal #sarvansinghpandher #abplive #abpsanjha
''ਸਾਡੇ ਅਨੁਸਾਰ ਇਸ ਕੇਸ ਵਿੱਚ ਮੌਤ ਦਾ ਕਾਰਨ ਹਥਿਆਰ ਦੇ ਨਤੀਜੇ ਵਜੋਂ ਸਿਰ ਦੀ ਸੱਟ ਹੈ, ਜੋ ਕਿ ਮੌਤ ਦਾ ਕਾਰਨ ਬਣੀ।"
ਇਹ ਲਿਖਿਆ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ, ਰਿਪੋਰਟ ਵਿੱਚ ਲਿਖੀ ਇਸ ਲਾਈਨ ਨਾਲ ਕਿਸਾਨ ਲੀਡਰਾਂ ਦੇ ਦਾਅਵਿਆਂ ਨੂੰ ਬਲ ਮਿਲਿਆ ਜਿਸ ਵਿੱਚ ਕਿਸਾਨਾਂ ਨੇ ਕਿਹਾ ਸੀ ਕਿ ਹਰਿਆਣਾ ਵਾਲੇ ਪਾਸਿਓਂ ਚੱਲੀ ਗੋਲੀ ਕਰਕੇ ਨੌਜਵਾਨ ਸ਼ੁਭਕਰਨ ਸਿੰਘ ਦੀ ਜਾਨ ਗਈ ਹੈ, ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਸ਼ੁਭ ਕਰਨ ਸਿੰਘ ਦਾ ਪੋਸਟਮਾਰਟਮ 29 ਫਰਵਰੀ ਨੂੰ ਕੀਤਾ ਸੀ।ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੇ ਕਿਸਾਨ ਸ਼ੁਭ ਕਰਨ ਸਿੰਘ ਦੀ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ, ਕਈ ਦਿਨ ਸ਼ੁਭਕਰਨ ਸਿੰਘ ਦਾ ਸਸਕਾਰ ਨਹੀਂ ਕੀਤਾ ਗਿਆ ਕਿਉਂਕਿ ਇਸ ਮਾਮਲੇ ਵਿੱਚ FIR ਦਰਜ ਨਹੀਂ ਕੀਤੀ ਗਈ ਸੀ ਅਤੇ ਫਿਰ ਜਦੋਂ ਮਾਮਲਾ ਦਰਜ ਵੀ ਹੋਇਆ ਤਾਂ ਅਣਪਛਾਤਿਆਂ ਖਿਲਾਫ, ਕਿਸਾਨ ਮੰਗ ਕਰ ਰਹੇ ਸਨ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਖ਼ਿਲਾਫ ਪਰਚਾ ਹੋਣਾ ਚਾਹੀਦਾ ਹੈ, ਇਸ ਮਸਲੇ ਤੇ ਸਿਆਸੀ ਧਿਰਾਂ ਵੀ ਮਾਨ ਸਰਕਾਰ ਦੁਆਲੇ ਹੋਈਆਂ ਸਨ, ਪਰ ਹੁਣ ਪੋਸਟਮਾਰਟ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ ਤਾਂ ਮਸਲਾ ਹੋਰ ਗਰਮਾਇਆ ਹੈ, ਸਰਕਾਰ ਤੋਂ ਸਵਾਲ ਹੋ ਰਹੇ ਨੇ ਕਿ ਕੀ ਕਿਉਂ ਹਰਿਆਣਾ ਵੱਲੋਂ ਚੱਲੀਆਂ ਗੋਲੀਆਂ ਦਾ ਪੰਜਾਬ ਦੇ ਨੌਜਵਾਨ ਸ਼ਿਕਾਰ ਹੋਏ, ਕੋਈ ਕਾਰਵਾਈ ਕਿਉਂ ਨਹੀਂ ਕਰਦੇ |