13 ਸਾਲ ਦੇ ਬੱਚੇ ਨੇ ਦਾਦੇ ਦੇ ਖਾਤੇ 'ਚੋਂ ਉੜਾਏ 2 ਲੱਖ 16 ਹਜਾਰ ਰੁਪਏ

Continues below advertisement

13 ਸਾਲ ਦੇ ਬੱਚੇ ਨੇ ਦਾਦੇ ਦੇ ਖਾਤੇ ਚੋਂ ਉੜਾਏ 2 ਲੱਖ 16 ਹਜਾਰ ਰੁਪਏ
ਮਾਤਾ ਪਿਤਾ ਦੇ ਡਰ ਕਾਰਨ ਬੱਚਾ ਘਰ ਤੋਂ ਹੋਇਆ ਫਰਾਰ
ਪੁਲਿਸ ਨੇ ਬੱਚੇ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਕੀਤਾ ਬਰਾਮਦ


ਅੱਜ ਕੱਲ ਦੇ ਬੱਚੇ ਬਹੁਤ ਜਿਆਦਾ ਤੇਜ ਤਰਾਰ ਹੁੰਦੇ ਜਾ ਰਹੇ ਹਨ....ਜਿਸਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਦੇ ਜੀਰਾ ਤੋਂ ਸਾਹਮਣੇ ਆਈ ਹੈ...  ਜੀਰਾ ਪੁਲਿਸ ਵੱਲੋਂ ਇੱਕ ਅਜਿਹੇ ਬੱਚੇ ਨੂੰ ਕਾਬੂ ਕੀਤਾ ਗਿਆ ਹੈ..ਜਿਸ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 2 ਲੱਖ 6 ਹਜਾਰ ਰੁਪਏ ਉਡਾ ਲਏ ਗਏ ...

ਥਾਣਾ ਸਦਰ ਜੀਰਾ ਦੇ ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡ ਬਹਿਕ ਪਛਾੜੀਆ ਨਿਵਾਸੀ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦਾ 13 ਸਾਲ ਦਾ ਬੱਚਾ ਘਰੋਂ ਚਲਾ ਗਿਆ ਹੈ। ਜਿਸ ਤੇ ਪੁਲਿਸ ਵੱਲੋਂ ਤੁਰੰਤ ਮੁਸਤੈਦੀ ਵਿਖਾਉਂਦਿਆਂ  ਬੱਚੇ ਨੂੰ ਮਹਿਜ਼ ਚੰਦ ਘੰਟਿਆਂ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਰਾਮਦ ਕਰ ਲਿਆ । ਇਸ ਬੱਚੇ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 2 ਲੱਖ 16 ਹਜਾਰ ਰੁਪਏ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਗਏ ਸਨ ਅਤੇ ਮਾਪਿਆਂ ਵੱਲੋਂ ਮਿਲਣ ਵਾਲੀਆਂ ਝਿੜਕਾਂ ਤੋਂ ਡਰਦਿਆਂ ਬੱਚਾ ਘਰੋਂ ਚਲਾ ਗਿਆ ਸੀ...

Continues below advertisement

JOIN US ON

Telegram