ਭਰਾ ਨੇ ਕੀਤਾ ਭਰਾ 'ਤੇ ਜਾਨਲੇਵਾ ਹਮਲਾ, ਗੋਲੀਆਂ ਚੱਲ਼ਣ ਦੀ Live ਵੀਡੀਓ ਆਈ ਸਾਹਮਣੇ

Continues below advertisement

ਪੱਟੀ 'ਚ ਭਰਾ ਨੇ ਕੀਤਾ ਭਰਾ 'ਤੇ ਜਾਨਲੇਵਾ ਹਮਲਾ, ਗੋਲੀਆਂ ਚੱਲ਼ਣ ਦੀ Live ਵੀਡੀਓ ਆਈ ਸਾਹਮਣੇ

 

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਧਗਾਣਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ 

ਚਾਰ ਲੋਕ ਹੋਏ ਜ਼ਖ਼ਮੀ , ਗੋਲੀ ਚੱਲਣ ਦੀ ਵੀਡਿਓ ਵੀ ਆਈ ਸਾਹਮਣੇ 

ਦੋਨੋ ਭਰਾਵਾ ਦਾ ਚਲ ਰਹੀ ਸੀ ਜ਼ਮੀਨੀ ਵਿਵਾਦ

ਪੁਲਿਸ ਨੇ ਇਕ ਭਰਾ ਸ਼ਿਬਾਜ ਸਿੰਘ ਦੀ ਸ਼ਿਕਾਇਤ ਤੇ ਬਲਜੀਤ ਸਿੰਘ ਤੇ ਅਣਪਛਾਤਿਆਂ ਤੇ ਕੀਤਾ ਮਾਮਲਾ ਦਰਜ 

ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਧਗਾਣਾ ਵਿਖੇ ਬੀਤੇ ਦਿਨੀਂ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਭਰਾ ਵੱਲੋਂ ਆਪਣੇ ਭਰਾ ਦੇ ਘਰ ਤੇ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਟਾ ਰੋੜੇ ਅਤੇ ਤੇਜਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਹਮਲੇ ਵਿੱਚ ਗੋਲੀ ਲੱਗਣ ਨਾਲ ਸ਼ਾਹਬਾਜ਼ ਸਿੰਘ ਅਤੇ ਇੱਟ ਲੱਗਣ ਨਾਲ ਉਸਦੀ ਭੈਣ ਜ਼ਖ਼ਮੀ ਹੋ ਗਏ ਨੇ ਸ਼ਾਹਬਾਜ਼ ਸਿੰਘ ਤੇ ਹਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਵਾਈਰਲ ਹੋ ਰਹੀ ਹੈ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਏ ਜ਼ਖ਼ਮੀ ਸ਼ਾਹਬਾਜ਼ ਸਿੰਘ ਅਤੇ ਉਸਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਹੀ ਭਰਾਵਾਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਬੀਤੇ ਦਿਨੀਂ ਉਹ ਆਪਣੇ ਹਿੱਸੇ ਦੀ ਦੋ ਮਰਲੇ ਜ਼ਮੀਨ ਤੇ ਪਸ਼ੂਆਂ ਵਾਲਾ ਸੈਂਡ ਬਣਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਬਲਜੀਤ ਸਿੰਘ ਧਿਰ ਵੱਲੋਂ ਆਪਣੇ ਸਾਥੀਆਂ ਨੂੰ ਲੈ ਕੇ ਉਨ੍ਹਾਂ ਤੇ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਟਾ ਰੋੜੇ ਚਲਾਏ ਗਏ ਜਿਸ ਨਾਲ ਉਹ ਭੈਣ ਭਰਾ ਜ਼ਖ਼ਮੀ ਹੋ ਗਏ ਨੇ

 

Continues below advertisement

JOIN US ON

Telegram