ਕਿਸਾਨੀ ਅੰਦੋਲਨ 'ਚ ਆਪਸੀ ਭਾਈਚਾਰੇ ਦੀ ਵੱਖਰੀ ਮਿਸਾਲ

Continues below advertisement
ਖੇਤੀ ਕਾਨੂੰਨ ਰੱਦ ਕਰਵਾਉਣ ਲਈ 26 ਨਵੰਬਰ ਤੋਂ ਦਿੱਲੀ ਵੱਲ ਵਹੀਰਾਂ ਘੱਤੀ ਬੈਠੇ ਕਿਸਾਨ ਜਿੱਥੇ ਆਪਣੇ ਅੰਦੋਲਨ ਨੂੰ ਰੋਜ਼ਾਨਾ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾ ਰਹੇ ਹਨ, ਉਥੇ ਹੀ ਦਿੱਲੀ ਗਏ ਕਿਸਾਨਾ ਦੇ ਪੰਜਾਬ ਦੇ ਪਿੰਡਾਂ 'ਚ ਬੈਠੇ ਪਰਿਵਾਰ ਬੇਫਿਕਰ ਹੋ ਕੇ ਆਪਣੇ ਰੋਜਾਨਾ ਜੀਵਨ ਦਾ ਨਿਰਵਾਹ ਕਰ ਰਹੇ ਹਨ। ਇਸ ਬੇਫਿਕਰੀ ਦਾ ਕਾਰਣ ਇਹ ਹੈ ਪੰਜਾਬ ਦੇ ਪਿੰਡਾਂ 'ਚ ਬੈਠੇ ਕਿਸਾਨ ਪਰਿਵਾਰਾਂ ਲਈ ਕਿਸਾਨ ਜਥੇਬੰਦੀਆਂ ਨੇ ਆਪਣੇ ਵਲੰਟੀਅਰ ਤੈਨਾਤ ਕੀਤੇ ਹਨ, ਜੋ ਆਪਣੇ ਆਪ ਚ ਅੰਦੋਲਨ ਦਾ ਹੀ ਹਿੱਸਾ ਹਨ। ਪੰਜਾਬ ਦੇ ਹਰੇਕ ਪਿੰਡ 'ਚੋਂ 20 ਤੋਂ 50 ਤਕ ਕਿਸਾਨ ਦਿੱਲੀ ਟਰੈਕਟਰ ਟਰਾਲੀਆਂ 'ਤੇ ਮਹੀਨਿਆਂ ਦਾ ਰਾਸ਼ਨ ਪਾਣੀ ਲੈ ਕੇ ਪੁੱਜੇ ਹਨ ਤੇ ਪਿੱਛੇ ਇਨਾਂ ਪਰਿਵਾਰਾਂ ਨੂੰ ਪਿੰਡਾਂ 'ਚ ਰੋਜਮਰਾ ਦੀ ਜਿੰਦਗੀ 'ਚ ਪੈਣ ਵਾਲੇ ਕੰਮਾਂ ਚ ਹੱਥ ਵਟਾਉਣ ਲਈ ਹਰੇਕ ਪਿੰਡ 'ਚ ਵਲੰਟੀਅਰ ਲਗਾਏ ਹਨ, ਜੋ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਸਨ। ਇਸ ਦੀ ਮਿਸਾਲ ਅੱਜ ਅੰਮ੍ਰਿਤਸਰ ਜਿਲੇ ਦੇ ਪਿੰਡ ਉਦੋਕੇ ਤੋਂ ਦੇਖਣ ਨੂੰ ਮਿਲੀ। ਪਿੰਡ ਉਦੋਕੇ ਤੋਂ ਦੋ ਟਰਾਲੀਆਂ (ਲਗਭਗ 50) ਕਿਸਾਨਾਂ ਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਦਿੱਲੀ ਵੱਲ ਕੂਚ ਕੀਤਾ, ਕਈ ਪਰਿਵਾਰਾਂ ਦੇ ਦੋ ਦੋ ਜੀਅ ਤੇ ਕਈਆਂ ਪਰਿਵਾਰਾਂ ਦੇ ਮੁਖੀ ਦਿੱਲੀ ਆਪਣੀ ਖੇਤੀ ਨੂੰ ਬਚਾਉਣ ਦਾ ਜਜਬਾ ਲੈ ਕੇ ਪੁੱਜੇ ਹਨ ਤੇ ਇਸ ਪਿੰਡ 'ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਵਲੰਟੀਅਰ ਤੈਨਾਤ ਕੀਤੇ ਹਨ, ਜੋ ਘਰੇਲੂ ਕੰਮ ਤੋੰ ਇਲਾਵਾ ਡੰਗਰਾਂ ਦਾ ਚਾਰਾ, ਖੇਤਾਂ 'ਚ ਖਾਦ ਅਤੇ ਗੁੜ ਕਢਵਾਉਣ 'ਚ ਖੁੱਲ ਕੇ ਮਦਦ ਕਰ ਰਹੇ ਹਨ। 
 
Continues below advertisement

JOIN US ON

Telegram