Milkfed 'ਚ ਹੋਇਆ ਕਰੋੜਾਂ ਦਾ ਘੋਟਾਲਾ-Balbir Singh Rajewal

Continues below advertisement

Milkfed 'ਚ ਹੋਇਆ ਕਰੋੜਾਂ ਦਾ ਘੋਟਾਲਾ-Balbir Singh Rajewal

ਰਾਜੇਵਾਲ ਨੇ ਕਿਹਾ- ਸਹਿਕਾਰੀ ਜ਼ਮੀਨ ਗਿਰਵੀ ਰੱਖਣ ਵਾਲੇ ਬੈਂਕ ਵੀ ਘਾਟੇ ਵਿੱਚ ਹਨ। ਮਿਲਕਫੈੱਡ ਵਿੱਚ 10-12 ਕਰੋੜ ਰੁਪਏ ਦਾ ਘਪਲਾ ਹੋਇਆ ਸੀ। ਚੰਡੀਗੜ੍ਹ ਮਿਲਕ ਪਲਾਂਟ ਵਿੱਚ ਡੇਢ ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਮੁਹਾਲੀ ਮਿਲਕ ਪਲਾਂਟ 'ਚ 1.68 ਕਰੋੜ ਰੁਪਏ ਦੀਆਂ ਟਰੇਆਂ ਗਾਇਬ ਹੋਈਆਂ ਹਨ।  ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਹਿਕਾਰੀ ਬੈਂਕ 88 ਵਿਚੋਂ 65 ਘਾਟੇ ਵਿਚ ਚੱਲ ਰਹੇ ਹਨ। ਇਸ ਦੇ ਨਾਲ ਹੀ ਰਾਜੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਜਿਸਟਰਾਰ ਨੂੰ ਤੱਥਾਂ ਉੱਤੇ ਆਧਾਰਿਤ ਸਵਾਲ ਕਰਕੇ ਪੁੱਛਿਆ ਕਿ ਜੇਕਰ ਤੁਸੀਂ ਅਤੇ ਸਰਕਾਰ ਅਦਾਰਿਆਂ ਦੀ ਸਾਰ ਨਹੀਂ ਲਓਗੇ ਤੇ ਇਨ੍ਹਾਂ ਵਿਚ ਅੰਤਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਓਗੇ ਤਾਂ ਪੰਜਾਬ ਦੇ ਕਿਸਾਨਾਂ ਦਾ ਹਾਲ ਹੋਰ ਮਾੜਾ ਹੋ ਜਾਵੇਗਾ।

 

Continues below advertisement

JOIN US ON

Telegram