ABP Sanjha 'ਤੇ ਵੇਖੋ 07 ਸਤੰਬਰ 2022, ਸਵੇਰੇ 08:00 ਵਜੇ ਦੀਆਂ Headlines
ਹਰਿਆਣਾ ਦੌਰੇ 'ਤੇ ਕੇਜਰੀਵਾਲ-ਮਾਨ: ਅੱਜ ਤੋਂ 2 ਦਿਨਾਂ ਹਰਿਆਣਾ ਦੌਰੇ ਤੇ ਕੇਜਰੀਵਾਲ ਤੇ ਭਗਵੰਤ ਮਾਨ, 'ਮੇਕ ਇੰਡੀਆ ਨੰਬਰ ਵਨ' ਕੈਂਪੇਨ ਦੀ ਕਰਨਗੇ ਸ਼ੁਰੂਆਤ
ਆਸ਼ੂ ਦੀ ਜ਼ਮਾਨਤ 'ਤੇ ਸੁਣਵਾਈ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ, ਟੇਂਡਰ ਘੁਟਾਲੇ ਮਾਮਲੇ ਚ ਪਟਿਆਲਾ ਜੇਲ ਚ ਹਨ ਆਸ਼ੂ
ਅੱਜ ਤੋਂ 'ਭਾਰਤ ਜੋੜੋ ਯਾਤਰਾ': ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਤੋਂ ਹੋਵੇਗਾ ਆਗਾਜ਼, ਰਾਹੁਲ ਗਾਂਧੀ ਯਾਤਰਾ ਨੂੰ ਦਿਖਾਉਣਗੇ ਹਰੀ ਝੰਡੀ, ਕਨਿਆਕੁਮਾਰੀ ਤੋਂ ਕਸ਼ਮੀਰ ਤੱਕ 150 ਦਿਨਾਂ 'ਚ 3,570 ਕਿਮੀ ਦਾ ਸਫਰ ਹੋਵੇਗਾ ਤੈਅ
ਦਿੱਲੀ ਤੋਂ ਸੇਕ ਪੰਜਾਬ ਦੇ ਅਫਸਰਾਂ ਤੱਕ: ਦਿੱਲੀ ਦੀ ਐਕਸਾਈਜ਼ ਪਾਲਿਸੀ ਦਾ ਸੇਕ ਪਹੁੰਚਿਆ ਪੰਜਾਬ ਦੇ ਅਫਸਰਾਂ ਤੱਕ, ਐਕਸਾਈਜ਼ ਕਮਿਸ਼ਨਰ ਵਰੁਣ ਰੂਜਮ ਅਤੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ED ਦੀ ਜਾਂਚ, ਦੇਸ਼ ਚ 30 ਟਿਕਾਣਿਆਂ ਤੇ ਛਾਪੇਮਾਰੀ
ਹਾਰਿਆ ਭਾਰਤ, ਟੁੱਟਿਆ ਸੁਪਨਾ !- ਏਸ਼ੀਆ ਕੱਪ 'ਚ ਟੀਮ ਇੰਡੀਆ ਦੀ ਇੱਕ ਹੋਰ ਹਾਰ, ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਤੋਂ ਹਰਾ ਕੇ ਫਾਈਨਲ 'ਚ ਬਣਾਈ ਥਾਂ, ਜੇ ਪਾਕਿਸਤਾਨ ਦੋਵੇਂ ਮੈਚ ਹਾਰਿਆ ਤਾਂ ਹੀ ਭਾਰਤ ਦੀ ਫਾਈਨਲ 'ਚ ਪਹੁੰਤਣ ਦੀ ਉਮੀਦ