ABP Sanjha 'ਤੇ ਵੇਖੋ 13 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines

Continues below advertisement

ਸਕੂਲ ਨੂੰ ਉਡਾਉਣ ਦੀ ਧਮਕੀ ਅਫਵਾਹ: ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਮਸਲਾ ਹੱਲ, ਪ੍ਰੀਖਿਆ ਰੱਦ ਕਰਵਾਉਣ ਲਈ ਦਸਵੀਂ ਦੇ 2 ਵਿਦਿਆਰਥੀਆਂ ਨੇ ਫੈਲਾਈ ਅਫਵਾਹ, ਦੋਵੇਂ ਵਿਦਿਆਰਥੀਆਂ ਦੇ ਪਿਤਾ ਗ੍ਰਿਫਤਾਰ

ਗਿਲਜੀਆਂ ਦੀ ਜ਼ਮਾਨਤ ਖਿਲਾਫ ਸੁਣਵਾਈ: ਸਾਬਕਾ ਮੰਤਰੀ ਸੰਗਤ ਸਿੰਘ ਗਿਲਜਿਆ ਦੀ ਅੰਤਰਿਮ ਜ਼ਮਾਨਤ ਖਿਲਾਫ ਅੱਜ ਹੋਵੇਗੀ ਸੁਣਵਾਈ, ਕਾਂਗਰਸ ਲੀਡਰ ਤੇ ਜੰਲਗਾਤ ਘੁਟਾਲੇ ਦੇ ਨੇ ਇਲਜ਼ਾਮ

ਲਾਅ ਅਫਸਰਾਂ ਦੇ ਰਾਖਵੇਂਕਰਨ ਖਿਲਾਫ ਸੁਣਵਾਈ: ਪੰਜਾਬ ਦੇ ਲਾਅ ਅਫ਼ਸਰ ਦੀ ਨਿਯੁਕਤੀ ਲਈ ਰਿਜ਼ਰਵੇਸ਼ਨ ਨੂੰ ਹਾਈਕੋਰਟ 'ਚ ਚੈਲੇਂਜ ਦੇਣ ਦੇ ਮਾਮਲੇ 'ਤੇ ਅੱਜ ਹੋਵੇਗੀ ਸੁਣਵਾਈ, ਪੰजाब सरकार ਵਲੋਂ ਅੱਜ ਦਾਖਲ ਕੀਤਾ ਜਾਵੇਗਾ ਹਲਫ਼ਨਾਮਾ

ਆਡੀਓ ਕਲਿੱਪ 'ਤੇ ਬਵਾਲ, ਮਾਨ ਦੇ ਮੰਤਰੀ 'ਤੇ ਸਵਾਲ: ਮਾਨ ਦੇ ਮੰਤਰੀ ਦੀ ਇੱਕ ਵੀਡੀਓ ਸਵਾਲਾ ਦੇ ਘੇਰੇ 'ਚ, ਫੌਜਾ ਸਿੰਘ ਸਰਾਰੀ ਤੇ ਕਰੀਬੀ ਨਾਲ ਮਿਲ ਕੇ ਕਾਨਟੈਕਟਰਾਂ ਤੋਂ ਪੈਸੇ ਇਕੱਠੇ ਕਰਨ 'ਤੇ ਵਿਓਂਤ ਬਣਾਉਣ ਦੇ ਇਲਜ਼ਾਮ, ਆਡੀਓ 'ਚ ਮੰਤਰੀ ਤੇ ਉਨ੍ਹਾਂ ਦੇ ਕਰੀਬੀ ਸੌਦਾ ਕਰਨ ਦੀ ਕਰ ਰਹੇ ਨੇ ਗੱਲ

ਪ੍ਰਪੋਜ਼ਲ 'ਤੇ ਇਤਰਾਜ਼, ਗੌਰ ਕਰੇ ਸਰਕਾਰ: ਪੰਜਾਬ ਸਰਕਾਰ ਦੀ ਨਵੀਂ ਉਦਯੋਗ ਨੀਤੀ ਤੇ ਡਰਾਫਟ 'ਤੇ ਕਾਰੋਬਾਰੀਆਂ ਨੇ ਚੁੱਕੇ ਸਵਾਲ, ਨਵੀਂ ਪਾਲਿਸੀ 'ਚ ਬਿਜਲੀ ਦੀਆਂ ਦਰਾਂ ਵਧਾਉਣ ਦੇ ਪ੍ਰਪੋਜ਼ਲ 'ਤੇ ਇਤਰਾਜ਼, ਇੰਡਸਟਰੀਅਲ ਡਾਇਰੈਕਟਰ ਦਾ ਸਰਸ਼ਟੀਕਰਨ ਨਹੀਂ ਹੋਵੇਗਾ ਖਾਸ ਅਸਰ

Continues below advertisement

JOIN US ON

Telegram