ABP Sanjha 'ਤੇ ਵੇਖੋ 13 ਸਤੰਬਰ 2022, ਸਵੇਰੇ 10:30 ਵਜੇ ਦੀਆਂ Headlines
'ਬੰਬ' ਵਾਲੀ ਫਿਰ ਸ਼ਰਾਰਤ: ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਿਕਲੀ ਸ਼ਰਾਰਤ, ਪ੍ਰੀਖਿਆ ਰੱਦ ਕਰਵਾਉਣ ਲਈ ਦਸਵੀਂ ਦੇ 2 ਵਿਦਿਆਰਥੀਆਂ ਨੇ ਫੈਲਾਈ ਅਫਵਾਹ, ਦੋਵੇਂ ਵਿਦਿਆਰਥੀਆਂ ਦੇ ਪਿਤਾ ਗ੍ਰਿਫਤਾਰ
ਗਿਲਜੀਆਂ ਦੀ ਜ਼ਮਾਨਤ 'ਤੇ ਸੁਣਵਾਈ: ਸਾਬਕਾ ਮੰਤਰੀ ਸੰਗਤ ਸਿੰਘ ਗਿਲਜਿਆ ਦੀ ਅੰਤਰਿਮ ਜ਼ਮਾਨਤ ਖਿਲਾਫ ਅੱਜ ਹੋਵੇਗੀ ਸੁਣਵਾਈ, ਕਾਂਗਰਸ ਲੀਡਰ ਤੇ ਜੰਲਗਾਤ ਘੁਟਾਲੇ ਦੇ ਨੇ ਇਲਜ਼ਾਮ
PRTC ਮੁਲਾਜ਼ਮ ਘੇਰਣਗੇ ਦਫਤਰ: ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਚੰਡੀਗੜ੍ਹ 'ਚ ਟਰਾਂਸਪੋਰਟ ਦਫਤਰ ਬਾਹਰ ਅੱਜ ਕੀਤਾ ਜਾਵੇਗਾ ਪ੍ਰਦਰਸ਼ਨ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ 'ਤੇ ਕੱਢੇ ਗਏ ਮੁਲਾਜ਼ਮਾਂ ਨੂੰ ਮੁੜ ਤੋਂ ਬਹਾਲ ਕਰਨ ਦੀ ਮੰਗ
ਹਰਿਆਣਾ ਨੂੰ ਦਹਿਲਾਉਣ ਦੀ ਸਾਜਿਸ਼ ਫੇਲ: ਹਰਿਆਣਾ ਨੂੰ ਦਹਿਲਾਉਣ ਦੀ ਸਾਜਸ਼ ਨੂੰ ਪੁਲਿਸ ਨੇ ਕੀਤਾ ਨਾਕਾਮ, ਕੈਥਲ ਤੋਂ ਡੇਢ ਕਿਲੋ ਵਿਫੋਟਕ ਤੇ ਡੇਟੋਨੇਟਰ ਬਰਾਮਦ
ਹੈਦਰਾਬਾਦ ਦੇ ਹੋਟਲ 'ਚ ਅੱਗ, 8 ਦੀ ਮੌਤ: ਹੈਦਰਾਬਾਦ ਦੇ ਸਿਕੰਦਰਾਬਾਦ ਦੇ ਹੋਟਲ 'ਚ ਲੱਗੀ ਅੱਗ, 8 ਲੋਕਾਂ ਦੀ ਮੌਤ, ਜਾਨ ਬਚਾਉਣ ਲਈ ਕਈ ਲੋਕਾਂ ਨੇ ਖਿੜਕੀ ਤੋਂ ਮਾਰੀ ਛਾਲ