ABP Sanjha 'ਤੇ ਵੇਖੋ 14 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਸੁਖਬੀਰ ਬਾਦਲ ਦੀ ਫਿਰ ਪੇਸ਼ੀ: ਕੋਟਕਪੂਰਾ ਫਾਇਰਿੰਗ ਮਾਮਲੇ ਚ ਅੱਜ SIT ਅਗੇ ਪੇਸ਼ ਹੋਣਗੇ ਸੁਖਬੀਰ ਬਾਦਲ, ਪਹਿਲਾਂ ਬਹਿਬਲਕਲਾਂ ਗੋਲੀਕਾਂਡ ਕੇਸ ਚ ਹੋਏ ਸੀ ਪੇਸ਼, ਕਰੀਬ 3 ਘੰਟੇ SIT ਨੇ ਕੀਤੇ ਸੀ ਸਵਾਲ-ਜਵਾਬ
ਪੰਜਾਬ ‘ਚ ‘ਔਪਰੇਸ਼ਨ ਲੋਟਸ’?: ਆਮ ਆਦਮੀ ਪਾਰਟੀ ਦਾ ਇਲਜ਼ਾਮ, ਬੀਜੇਪੀ ਨੇ ਪੰਜਾਬ ਚ ਚਲਾਇਆ ਔਪਰੇਸ਼ਨ ਲੋਟਸ, ਬੀਜੇਪੀ ਲੀਡਰ ਮਨਜਿੰਦਰ ਸਿਰਸਾ ਦਾ ਪਲਟਵਾਰ, ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਦੀ AAP ਰਚ ਰਹੀ ਸਾਜਸ਼
ਸ਼ਿਕਾਇਤ ਕਰਨ ਵਾਲੇ ਦੀ ਸਰਾਰੀ ਨਾਲ ਮੁਲਾਕਾਤ: ਕਥਿਤ ਔਡੀਓ ਮਾਮਲੇ ਚ ਸ਼ਿਕਾਇਤ ਕਰਨ ਵਾਲੇ ਤਰਸੇਮ ਕਪੂਰ ਨੇ ਕੀਤੀ ਫੌਜਾ ਸਿੰਘ ਸਰਾਰੀ ਦੇ ਨਾਲ ਮੁਲਾਕਾਤ, ਪਾਰਟੀ ਹਾਈਕਮਾਨ ਨਾਲ ਵੀ ਕੀਤੀ ਬੈਠਕ
ਲਾਅ ਅਫਸਰਾਂ ਦੇ ਰਾਖਵੇਂਕਰਨ 'ਤੇ ਹੋਵੇਗਾ ਫੈਸਲਾ ?- ਲਾਅ ਅਫਸਰਾਂ ਦੇ ਨਿਯੁਕਤੀ ਚ ਰਾਖਵੇਂਕਰਨ ਨੂੰ ਲੈ ਕੇ ਅੱਜ ਹਾਈਕੋਰਟ ਸੁਣਾ ਸਕਦਾ ਫੈਸਲਾ, ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੇ ਦਾਖਲ ਕੀਤੇ ਸੀ ਹਲਫ਼ਨਾਮਾ
ਗੁਰਧਾਮਾਂ ਦੇ ਦਰਸ਼ਨ ਕਰ ਵਾਪਸ ਪਰਤਣਗੇ ਸ਼ਰਧਾਲੂ: ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਪਾਕਿਸਤਾਨ ਤੋਂ ਪਰਤੇਗਾ ਵਾਪਸ, ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ 25 ਦਿਨਾਂ ਬਾਅਦ ਅਟਾਰੀ-ਵਾਹਘਾ ਸਰਹੱਦ ਰਾਹੀਂ ਵਾਪਸ ਆਉਣਗੇ ਦੇਸ਼