Farmers protest | ਭਾਵੇਂ ਹਾਈਵੇ ਤੇ ਕਿਸਾਨ ਬੈਠੇ ਨੇ ਡੇਰਾ ਲਾ ਪਰ ਪ੍ਰਸ਼ਾਸਨ ਨੇ ਖੋਲ ਦਿੱਤਾ ਹਾਈਵੇ ਵਾਲਾ ਰਾਹ

Continues below advertisement

Ambala-Chandigarh Highway re-opens | 22 ਦਿਨ ਬਾਅਦ ਖੁੱਲ ਗਿਆ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ

#Ambala #Chandigarh #Highway #farmersprotest #abpsanjha #abplive 

22 ਦਿਨ ਬਾਅਦ ਖੁੱਲ ਗਿਆ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ , ਕਿਸਾਨੀ ਅੰਦੋਲਨ ਕਰਕੇ ਹਰਿਆਣਾ ਪੁਲਿਸ ਨੇ ਇੱਥੇ ਵੱਡੇ ਵੱਡੇ ਬੈਰੀਕੇਡਸ ਅਤੇ ਸੀਮੈਂਟ ਦੀਆਂ ਸਲੈਬਸ ਲਗਾ ਦਿੱਤੀਆਂ ਸਨ ਜਿਸ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਪੇਸ਼ ਆ ਰਹੀ ਸੀ, ਪੰਜਾਬ-ਹਰਿਆਣਾ ਦੇ ਕਿਸਾਨ ਹਲਾਕਿ ਅਜੇ ਵੀ ਸ਼ੰਭੂ ਅਤੇ ਖਨੌਰੀ ਹੱਦਾਂ 'ਤੇ ਡਟੇ ਹੋਏ ਹਨ.. ਇਸ ਅੰਦੋਲਨ ਵਿੱਚ ਮੌਤਾਂ ਵੀ ਹੋ ਚੁੱਕੀਆਂ ਪਰ ਇਸ ਵਿਚਾਲੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਲਗਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਅੱਜ ਇੱਥੇ ਆਵਾਜਾਈ ਵੀ ਸ਼ੁਰੂ ਹੋ ਗਈ ਹੈ, 
ਉਧਰ ਕਿਸਾਨਾਂ ਨੇ ਮੁੜ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਦੇਸ਼ ਭਰ ਵਿਚ ਟਰੇਨਾਂ ਨੂੰ ਰੋਕਣ ਦਾ ਵੀ ਐਲਾਨ ਕੀਤਾ ਗਿਆ ਹੈ। ਹਾਲਾਂਕਿ ਜੋ ਕਿਸਾਨ ਦੋਵੇਂ ਹੱਦਾਂ ਉਤੇ ਟਰੈਕਟਰ-ਟਰਾਲੀਆਂ ਲੈ ਕੇ ਬੈਠੇ ਹਨ, ਉਹ ਉਥੇ ਹੀ ਧਰਨਾ ਦੇਣਗੇ। ।ਇਸ ਤੋਂ ਪਹਿਲਾਂ ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ ਤੋਂ ਪਿੱਪਲੀ ਜਾਣ ਲਈ ਮਾਰਕੰਡਾ ਪੁਲ ਨੇੜੇ ਕੀਤੀ ਗਈ ਮਜ਼ਬੂਤ ​​ਕਿਲ੍ਹੇਬੰਦੀ ਨੂੰ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ।

Continues below advertisement

JOIN US ON

Telegram