ਮੇਲੇ 'ਚ ਮੱਥਾ ਟੇਕਣ ਗਈ ਬਜੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤ
ਮੇਲੇ 'ਚ ਮੱਥਾ ਟੇਕਣ ਗਈ ਬਜੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤ
ਮੇਲੇ ਵਿੱਚ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਵੈਨ ਤੋਂ ਇੱਕ ਬਜ਼ੁਰਗ ਔਰਤ ਨੂੰ ਕਰੰਟ ਲੱਗਣ ਨਾਲ ਹੋਈ ਮੌਤ ਸਵੇਰੇ ਤੜਕਸਾਰ ਆਪਣੇ ਪਰਿਵਾਰ ਨਾਲ ਮੇਲੇ ਵਿੱਚ ਮੱਥਾ ਟੇਕਣ ਗਈ ਸੀ ਬਜ਼ੁਰਗ ਔਰਤ ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਹੋਏ ਮੇਲੇ 'ਚ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਆਈਆ ਸਨ।
ਮ੍ਰਿਤਕ ਗੁਰਮੀਤ ਕੌਰ ਵੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚ ਗਈ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਬੈਨ ਜੋ ਕਿ ਚਾਰਜਿੰਗ ਤੇ ਲੱਗੀ ਹੋਈ ਸੀ ਜਿਸ ਵਿੱਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਦੌੜ ਰਿਹਾ ਸੀ ਨੂੰ ਹੱਥ ਲੱਗ ਜਾਂਦਾ ਹੈ ਤੇ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਕਰੰਟ ਲੱਗ ਜਾਂਦਾ ਹੈ ਅਤੇ ਉਸ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਜਾਂਦਾ ਹੈ ਜਿੱਥੇ ਡਾਕਟਰ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ
ਮ੍ਰਿਤਕ ਦੇ ਬੇਟੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਾ ਨਾਂ ਗੁਰਮੀਤ ਕੌਰ ਨਿਵਾਸੀ ਨੀਲੋਂ ਖੁਰਦ ਅਤੇ ਉਮਰ ਕਰੀਬ 55 ਸਾਲ ਸੀ। ਅਸੀਂ ਅੱਜ ਸਵੇਰੇ ਤੜਕੇ ਮੱਥਾ ਟੇਕਣ ਪਿੰਡ ਕੋਟ ਗੰਗੁ ਰਾਏ ਵਿੱਚ ਲੱਗੇ ਮੇਲੇ 'ਚ ਪਰਿਵਾਰ ਸਮੇਤ ਗਏ ਸੀ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਮੇਰੀ ਮਾਤਾ ਕੋਲਡਡਰਿੰਕ ਵੈਨ ਦੇ ਕੋਲ ਖੜੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਅਤੇ ਚਾਰਜਿੰਗ ਤੇ ਲੱਗੀ ਹੋਈ ਸੀ ਅਤੇ ਕੋਲਡ ਡਰਿੰਕ ਵੈਨ ਦੇ ਕੋਲ ਗੱਡੀ ਦਾ ਮਾਲਕ ਜਾਂ ਕੋਈ ਵੀ ਕਰਮਚਾਰੀ ਨਹੀਂ ਖੜਾ ਸੀ ਮੇਰੀ ਮਾਤਾ ਦਾ ਹੱਥ ਕੋਲਡ ਡਰਿੰਕ ਵੈਨ ਦੇ ਨਾਲ ਲੱਗ ਗਿਆ ਜਿਸ ਕਾਰਨ ਉਸ ਗੱਡੀ ਤੋੰ ਕਰੰਟ ਮੇਰੀ ਮਾਂ ਨੂੰ ਲੱਗ ਗਿਆ ਅਤੇ ਕੋਲਡ ਡਰਿੰਕ ਗੱਡੀ ਮੇਰੀ ਮਾਂ ਦੀ ਮੌਤ ਦਾ ਕਾਰਨ ਬਣੀ। ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਕੋਲਡ ਡਰਿੰਕ ਵੈਨ ਦੇ ਮਾਲਕ ਉਪਰ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾਵੇ। ਅਤੇ ਜਿਹੜੇ ਵੀ ਲੋਕ ਇਹੋ ਜਿਹੀਆਂ ਕੋਲਡ ਡਰਿੰਕ ਵੈਨਾਂ ਨੂੰ ਮੇਲਿਆਂ ਵਿੱਚ ਲੈ ਕੇ ਜਾਂਦੇ ਹਨ ਉਹਨਾਂ ਵੈਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਨਾਲ ਇਹੋ ਜਿਹਾ ਨਾ ਹੋ ਸਕੇ