ਗਰਮੀ ਤੋਂ ਤੰਗ ਲੋਕਾਂ ਲਈ ਵੱਡੀ ਖੁਸ਼ਖਬਰੀ! ਹੀਟ ਵੇਵ ਦਾ ਸਮਾਂ ਹੋਇਆ ਖਤਮ
ਪਿਛਲੇ ਦਿਨੀਂ ਪਈ ਗਰਮੀ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ 'ਚ ਕਿਤੇ ਹਲਕਾ ਤੇ ਕਿਤੇ ਭਾਰੀ ਮੀਂਹ ਪਿਆ। ਇਸ ਦੌਰਾਨ ਲੋਕਾਂ ਨੂੰ ਹੁਮਸ ਭਰੀ ਗਰਮੀ ਦਾ ਸਾਹਮਣਾ ਵੀ ਕਰਨਾ ਪਿਆ। ਆਉਣ ਵਾਲੇ ਮੌਸਮ ਸਬੰਧੀ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਦੇ ਕੁਝ ਹਿੱਸਿਆਂ 'ਚ ਭਾਰੀ ਅਤੇ ਕੁਝ ਹਿੱਸਿਆਂ ਵਿਚ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਪਠਾਨਕੋਟ 'ਚ 2 ਤੋਂ 5 ਜੁਲਾਈ ਤਕ ਜਦਕਿ ਗੁਰਦਾਸਪੁਰ 'ਚ 2, 3 ਅਤੇ 5 ਜੁਲਾਈ ਨੂੰ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਅੰਮ੍ਰਿਤਸਰ 'ਚ 2, 3 ਅਤੇ 5 ਜੁਲਾਈ ਨੂੰ ਤੇ ਲੁਧਿਆਣਾ ਵਿਚ 2 ਅਤੇ 3 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਮੌਸਮ ਦੇ ਚੱਲਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਨਜ਼ਰ ਆਈ ਪਠਾਨਕੋਟ 'ਚ 2 ਤੋਂ 5 ਜੁਲਾਈ ਤਕ ਜਦਕਿ ਗੁਰਦਾਸਪੁਰ 'ਚ 2, 3 ਅਤੇ 5 ਜੁਲਾਈ ਨੂੰ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਅੰਮ੍ਰਿਤਸਰ 'ਚ 2, 3 ਅਤੇ 5 ਜੁਲਾਈ ਨੂੰ ਤੇ ਲੁਧਿਆਣਾ ਵਿਚ 2 ਅਤੇ 3 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਮੌਸਮ ਦੇ ਚੱਲਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਨਜ਼ਰ ਆਈ।