ਪਠਾਨਕੋਟ 'ਚ ਖੇਤੀ ਕਾਨੂੰਨ ਦੇ ਫਾਇਦੇ ਗਿਣਵਾਉਣ ਗਈ ਬੀਜੇਪੀ ਦਾ ਕਿਸਾਨਾਂ ਨੇ ਕੀਤਾ ਵਿਰੋਧ
Continues below advertisement
ਖੇਤੀ ਕਾਨੂੰਨ ਦੇ ਵਧਦੇ ਰੋਸ ਨੂੰ ਵੇਖਦੇ ਹੋਏ ਹੁਣ ਬੀਜੇਪੀ ਵੱਲੋਂ ਪੰਜਾਬ ਭਰ ਵਿੱਚ ਟਰੈਕਟਰ ਰੈਲੀ ਕੱਢ ਕੇ ਕਿਸਾਨਾਂ ਨੂੰ ਕਾਨੂੰਨ ਦੇ ਫਾਇਦੇ ਗਿਣਵਾ ਕੇ ਮਣਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਪਠਾਨਕੋਟ 'ਚ ਬੀਜੇਪੀ ਵਰਕਰ ਟਰੈਕਟਰ ਰੈਲੀ ਲੈ ਕੇ ਪਹੁੰਚੇ ਪਰ ਇਸ ਦੌਰਾਨ ਕਿਸਾਨਾਂ ਨੇ ਕਾਲੀ ਝੰਡੀਆਂ ਵਿਖਾ ਕੇ ਆਪਣਾ ਰੋਸ ਪ੍ਰਗਟਾਇਆ ਤੇ ਮੋਦੀ ਸਰਕਾਰ ਖਿਲਾਫ਼ ਨਾਅਰੇ ਲਗਾਏ।
Continues below advertisement