Punjab | ਨਸ਼ੇ ਦਾ ਟੀਕਾ ਲਗਾ ਕੇ ਪੁੱਤ ਦੀ ਲਾਸ਼ ਮਾਂ ਨੂੰ ਘਰ ਦੇਣ ਆਏ ਦੋਸਤ...

Continues below advertisement

Punjab | ਨਸ਼ੇ ਦਾ ਟੀਕਾ ਲਗਾ ਕੇ ਪੁੱਤ ਦੀ ਲਾਸ਼ ਮਾਂ ਨੂੰ ਘਰ ਦੇਣ ਆਏ ਦੋਸਤ...

ਲੰਬੀ ਦੇ ਪਿੰਡ ਫਤਿਹਪੁਰ ਮੰਨੀਆਂ ਵਿਚ ਨਸ਼ੇ ਦੀ ਓਵਰ ਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਈ ਹੈ |
ਲੇਕਿਨ ਮਾਂ ਦੇ ਇਲਜ਼ਾਮ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ |
ਮਾਂ ਮੁਤਾਬਕ ਉਸਦਾ ਪੁੱਤਰ ਗੁਰਪ੍ਰੀਤ ਸਿੰਘ ਗੁੜਗਾਓ ਐਮਾਜੋਨ ਕੰਪਨੀ ਵਿਚ ਨੌਕਰੀ ਕਰਦਾ ਸੀ 
ਤੇ ਦੋ ਦਿਨ ਛੁੱਟੀ ਤੇ ਘਰ ਆਇਆ ਹੋਇਆ ਸੀ |
ਇਸ ਦੌਰਾਨ ਉਸਦੇ ਦੋਸਤ ਲੜਾਈ ਝਗੜੇ ਮਾਮਲੇ ਚ ਮਲੋਟ ਲੈ ਗਏ 
ਤੇ ਨਸ਼ੇ ਦਾ ਟੀਕਾ ਲਗਾ ਕੇ ਉਸਨੂੰ ਘਰ ਛੱਡ ਗਏ | ਤੇ ਉਦੋਂ ਤੱਕ ਉਸਦੇ ਪੁੱਤ ਦੀ ਮੌਤ ਹੋ ਚੁੱਕੀ ਸੀ |
ਮ੍ਰਿਤਕ ਦੀ ਮਾਂ ਸਰਬਜੀਤ ਕੌਰ ਨੇ ਆਪਣੇ ਪੁੱਤ ਦੀ ਮੌਤ ਮਾਮਲੇ ਚ 4 ਨੌਜਵਾਨਾਂ ਖਿਲਾਫ ਮਾਮਲਾ ਦਰਜ਼ ਕਰਵਾਇਆ ਹੈ |
ਫਿਲਹਾਲ ਪੁਲਿਸ ਨੇ ਮਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਜਲਦ ਗਿਰਫਤਾਰੀ ਦਾ ਭਰੋਸਾ ਦਿੱਤਾ ਹੈ |

Continues below advertisement

JOIN US ON

Telegram