Gidderbaha News | ਗਿੱਦੜਬਾਹਾ 'ਚ ਹੜ੍ਹਤਾਲ 'ਤੇ ਸਫਾਈ ਸੇਵਕ - ਸ਼ਹਿਰ 'ਚ ਲੱਗੇ ਗੰਦਗੀ ਤੇ ਕੂੜੇ ਦੇ ਢੇਰ

Continues below advertisement

Gidderbaha News | ਗਿੱਦੜਬਾਹਾ 'ਚ ਹੜ੍ਹਤਾਲ 'ਤੇ ਸਫਾਈ ਸੇਵਕ - ਸ਼ਹਿਰ 'ਚ ਲੱਗੇ ਗੰਦਗੀ ਤੇ ਕੂੜੇ ਦੇ ਢੇਰ

#Punjanews #Gidderbaha #protest #abplive

ਹਰ ਪਾਸੇ ਗੰਦਗੀ ਦੇ ਢੇਰ ਤੇ ਮੁਸ਼ਕ ਨਾਲ ਭਰੀ ਆਬੋ ਹਵਾ
ਇਹ ਤਸਵੀਰਾਂ ਨੇ ਗਿੱਦੜਬਾਹਾ ਦੀਆਂ
ਜਿਥੇ ਸਫਾਈ ਕਰਮਚਾਰੀਆਂ ਵਲੋ ਪਿਛਲੇ ਕਰੀਬ ਇਕ ਹਫ਼ਤੇ ਤੋ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।
ਸਫਾਈ ਸੇਵਕਾਂ ਮੁਤਾਬਕ ਉਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ
ਉਥੇ ਹੀ ਸ਼ਹਿਰ ਦੇ ਵਿਚ ਕੁੜੇ ਦੇ ਡੰਪ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਸ਼ਹਿਰ ਦੇ ਅੰਦਰ ਕੂੜੇ ਦੇ ਢੇਰ ਲੱਗ ਗਏ ਹਨ
ਜਗ੍ਹਾ ਜਗਾਹ ਖੜ੍ਹੀਆਂ ਕੁੜੇ ਨਾਲ ਭਰੀਆਂ ਟਰਾਲੀਆਂ ਤੇ ਚੁਫੇਰੇ ਖਿਲਰਿਆ ਕੂੜਾ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ
ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਮਾਮਲਾ ਪ੍ਰਸ਼ਾਸਨ ਦੇ ਧਿਆਨ ਚ ਆਉਣ ਤੋਂ ਬਾਅਦ ਵੀ ਉਨ੍ਹਾਂ ਦੀ ਸਮਸਿਆ ਦਾ ਹੱਲ ਨਹੀਂ ਹੋ ਰਿਹਾ ਤੇ ਉਨ੍ਹਾਂ ਦੀਆਂ ਮੰਗਾਂ ਵੀ ਅਧੂਰੀਆਂ ਪਾਈਆਂ ਹਨ
ਜਿਸ ਕਾਰਨ ਉਨ੍ਹਾਂ ਨੂੰ ਪ੍ਰਦਰਸ਼ਨ ਦਾ ਰਾਹ ਚੁਣਨਾ ਪਿਆ ਹੈ ਤੇ ਗਿਦੜਬਾਹਾ ਦੇ ਲੋਕਾਂ ਨੂੰ ਮਜ਼ਬੂਰਨ ਗੰਦਗੀ ਚ ਰਹਿਣਾ ਪੈ ਰਿਹਾ ਹੈ

ਹਾਲਾਤ ਨੂੰ ਵੇਖਦੇ ਹੋਏ ਸਬਜ਼ੀ ਮੰਡੀ ਦੇ ਨਜ਼ਦੀਕ ਅਰਜੀ ਤੋਰ ਤੇ ਕੁੜੇ ਨੂੰ ਡੰਪ ਕੀਤਾ ਜਾ ਰਿਹਾ ਹੈ
ਜਿਸ ਗੱਲ ਤੋਂ ਨਾਰਾਜ਼ ਤੇ ਪ੍ਰੇਸ਼ਾਨ ਸਬਜ਼ੀ ਮੰਡੀ ਦੇ ਪ੍ਰਧਾਨ ਤੇ ਆਮ ਲੋਕਾਂ ਨੇ ਰੋਸ਼ ਜਾਹਰ ਕੀਤਾ ਹੈ
ਜਿਨ੍ਹਾਂ ਦਾ ਕਹਿਣਾ ਹੈ ਕਿ ਕੁੜੇ ਦਾ ਡੰਪ ਲਗੇ ਕਾਰਨ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣਾ ਬਹੁਤ ਮੁਸ਼ਕਲ ਹੋ ਗਿਆ ਹੈ
ਤੇ ਇਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਹੈ
ਉਹਨਾਂ ਪ੍ਰਸ਼ਾਸਨ ਕੋਲ ਵੀ ਇਸ ਕੁੜੇ ਦੇ ਡੰਪ ਨੂੰ ਸਬਜ਼ੀ ਮੰਡੀ ਵਿਚੋਂ ਚਕਵਾਉਣ ਦੀ ਅਪੀਲ ਕੀਤੀ ਹੈ

Continues below advertisement

JOIN US ON

Telegram