ਨੋਜਵਾਨ ਦੀ ਨਸ਼ੇ ਨਾਲ ਮੌਤ, ਪਿੰਡ ਦੇ ਲੋਕਾਂ ਤੇ ਨਸ਼ਾ ਵੇਚਨ ਦੇ ਆਰੋਪ
Continues below advertisement
ਨੋਜਵਾਨ ਦੀ ਨਸ਼ੇ ਨਾਲ ਮੌਤ, ਪਿੰਡ ਦੇ ਲੋਕਾਂ ਤੇ ਨਸ਼ਾ ਵੇਚਨ ਦੇ ਆਰੋਪ
Report: Sunny Chopra (Ferozpur)
ਫਿਰੋਜ਼ਪੁਰ ਅੰਦਰ ਬੇਸ਼ੱਕ ਪੁਲਿਸ ਪ੍ਰਸਾਸਨ ਵੱਲੋਂ ਨਸ਼ੇ ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਪਿੰਡਾਂ ਵਿੱਚ ਨਸ਼ਾ ਅੱਜ ਵੀ ਧੜੱਲੇ ਨਾਲ ਵਿਕ ਰਿਹਾ ਹੈ। ਇਹ ਆਰੋਪ ਹਨ ਉਨ੍ਹਾਂ ਮਾਪਿਆਂ ਦੇ ਜਿਨ੍ਹਾਂ ਦੇ ਨੌਜਵਾਨ ਗੱਭਰੂ ਨਸ਼ੇ ਦੀ ਭੇਟ ਚੜ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਪਿੰਡ ਆਲੇਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਹੈ। ਜਿਸਦੀ ਲਾਸ਼ ਖੇਤਾਂ ਵਿਚ ਪਈ ਮਿਲੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਗੁਰਸੇਵਕ ਸਿੰਘ ਨੇ ਦਸਿਆ ਕਿ ਉਸਦੇ ਲੜਕੇ ਗੁਰਜੀਤ ਸਿੰਘ ਉਮਰ ਕਰੀਬ 22 ਸਾਲ ਨੂੰ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਨਸ਼ੇ ਤੇ ਲਗਾਇਆ ਗਿਆ ਹੈ। ਅਤੇ ਪਿੰਡ ਵਿਚ ਉਕਤ ਵਿਅਕਤੀਆਂ ਵਲੋ ਸਰੇਆਮ ਨਸਾ ਵੇਚਿਆ ਜਾ ਰਿਹਾ ਹੈ। ਗੁਰਸੇਵਕ ਸਿੰਘ ਨੇ ਦਸਿਆ ਕਿ ਉਕਤ ਵਿਅਕਤੀਆਂ ਕਾਰਣ ਮੇਰਾ ਲੜਕਾ ਨਸ਼ਾ ਕਰਨ ਦਾ ਆਦੀ ਹੋ ਗਿਆ । ਜਿਸ ਕਾਰਨ ਉਸਦੇ ਲੜਕੇ ਗੁਰਜੀਤ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਹੈ। ਇਸ ਘਟਨਾ ਦਾ ਪਤਾ ਲਗਦੇ ਹੀ ਥਾਣਾ ਮੱਲਾਂਵਾਲਾ ਦੀ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚ ਗਈ। ਮ੍ਰਿਤਕ ਦੇ ਪਿਤਾ ਗੁਰਸੇਵਕ ਸਿੰਘ ਅਤੇ ਪਿੰਡ ਦੇ ਮੋਤਬਰ ਵਿਅਕਤੀਆਂ ਨੇ ਦਸਿਆ ਕਿ ਪਿੰਡ ਵਿੱਚ ਸਰੇਆਮ ਵਿਕ ਰਹੇ ਨਸ਼ੇ ਸਬੰਧੀ ਪੁਲਿਸ ਥਾਣਾ ਮੱਲਾਂਵਾਲਾ , ਡੀ ਐੱਸ ਪੀ ਜ਼ੀਰਾ ਅਤੇ ਜਿਲਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇਕੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਪਰ ਫਿਰ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਕੋਈ ਕਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਨਸ਼ੇ ਰੂਪੀ ਦੈਂਤ ਨੇ ਉਨ੍ਹਾਂ ਦੇ ਨੌਜਵਾਨ ਗੱਭਰੂ ਪੁੱਤ ਨੂੰ ਨਿਗਲ ਲਿਆ ਹੈ। ਪਿੰਡ ਵਾਸੀਆਂ ਨੇ ਪਿੰਡ ਆਲੇਵਾਲਾ ਦੇ ਕੁਝ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਪੁਲਿਸ ਨਾਲ ਮਿਲੀਭੁਗਤ ਭੁਗਤ ਕਰਕੇ ਨਸਾ ਵੇਚਣ ਦੇ ਵੀ ਆਰੋਪ ਲਗਾਏ ਹਨ। ਉਨ੍ਹਾਂ ਮੰਗ ਕੀਤੀ ਕਿ ਨਸ਼ੇ ਤੇ ਰੋਕ ਲਗਾਈ ਜਾਵੇ।
Continues below advertisement