ਕੇਂਦਰ ਨਾਲ ਮੁੜ ਆਹਡਾ ਲੈਣ ਦੀ ਤਿਆਰੀ 'ਚ ਕਿਸਾਨ, ਕਿਹਾ- ਜੇ ਭਗਵੰਤ ਮਾਨ ਨੇ ਆਵਾਜ਼ ਨਾ ਚੁੱਕੀ ਤਾਂ ਬਖਸ਼ਣਾ ਇਹ ਵੀ ਨਹੀਂ...

Continues below advertisement

ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਹਾਲੇ ਅਲਟੀਮੇਟਮ ਦਿੱਤਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਰੇਟ ਵਾਪਸ ਨਾ ਲਏ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਆਪਣੇ ਇਸ ਤਿੱਖੀ ਲਲਕਾਰ ਵਿਚ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਵੀ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਦੇ ਫੈਸਲਿਆ ਖਿਲਾਫ ਸੂਬਾ ਸਰਕਾਰ ਨੇ ਕੁਝ ਨਾ ਕੀਤਾ ਤਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਵੀ ਪ੍ਰਦਰਸ਼ਨ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗੇ।

Continues below advertisement

JOIN US ON

Telegram