ਕੇਂਦਰ ਨੂੰ Elections ਤਕ ਮਤਲਬ, ਦੇਸ਼ ਕਿੱਧਰ ਨੂੰ ਜਾ ਰਿਹੈ ਕੋਈ ਪ੍ਰਵਾਹ ਨਹੀਂ : Dr. Nijjar

Continues below advertisement

ਚੰਡੀਗੜ੍ਹ ਦੇ ਵਧ ਰਹੇ ਮਸਲੇ ਨੂੰ ਲੈ ਕੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਸ਼ੁਰੂ ਤੋਂ ਹੀ ਪੰਜਾਬ ਨਾਲ ਮਾੜਾ ਵਤੀਰਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਆਪਸੀ ਦਿਲਾਂ ਵਿਚ ਇਕ-ਦੂਜੇ ਪ੍ਰਤੀ ਪਿਆਰ ਹੈ ਪਰ ਕੁਝ ਆਗੂ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਦਾ ਮਕਸਦ ਸਿਰਫ ਵੋਟਾਂ ਹੁੰਦੀਆਂ ਹਨ। ਦੇਸ਼ ਜਾਂ ਸੂਬਾ ਦਾ ਕੀ ਹੋਵੇਗਾ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਕੇਂਦਰ ਸਰਕਾਰ ਬਾਰੇ ਵੀ ਡਾ. ਨਿੱਜਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਰਫ Elections ਨਾਲ ਮਤਲਬ ਹੈ ਦੇਸ਼ ਦੋ ਫਾੜ ਹੋ ਜਾਵੇ ਜਾਂ ਦੇਸ਼ ਦਾ ਨੁਕਸਾਨ ਹੋਵੇ ਕੇਂਦਰ ਨੂੰ ਕੋਈ ਮਤਲਬ ਨਹੀਂ।

Continues below advertisement

JOIN US ON

Telegram