ਪੜਚੋਲ ਕਰੋ
Big Breaking - ਇੱਕ ਹੋਰ ਸਾਬਕਾ ਕਾਂਗਰਸੀ MLA ਦੀ ਗ੍ਰਿਫ਼ਤਾਰੀ,ਭੋਆ ਤੋਂ ਸਾਬਕਾ MLA ਜੋਗਿੰਦਰ ਪਾਲ ਗ੍ਰਿਫ਼ਤਾਰ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਾਈਨਿੰਗ ਐਕਟ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਭੋਆ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਵਿਧਾਨ ਸਭਾ ਤੋਂ ਜਿੱਤੀਆਂ ਸਨ ਅਤੇ 2022 ਵਿੱਚ ਹਾਰ ਗਏ ਸਨ। ਪਠਾਨਕੋਟ ਦੇ ਇਸ ਇਲਾਕੇ ਵਿੱਚ ਵੱਡੇ ਪੱਧਰ ’ਤੇ ਮਾਈਨਿੰਗ ਹੁੰਦੀ ਹੈ। ਜੋਗਿੰਦਰਪਾਲ ਇੱਕ ਜਨਤਕ ਪ੍ਰੋਗਰਾਮ ਵਿੱਚ ਸਵਾਲ ਪੁੱਛਣ 'ਤੇ ਇੱਕ ਨੌਜਵਾਨ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਸੀ। ਪ੍ਰਤਾਪ ਬਾਜਵਾ ਦੇ ਕਰੀਬੀ ਹਨ।
ਹੋਰ ਵੇਖੋ






















