ਖੰਨਾ ਦੇ ਕਾਲਜ 'ਚ ਫਾਇਰਿੰਗ, CCTV ਤਸਵੀਰਾਂ ਆਈਆਂ ਸਾਹਮਣੇ

Continues below advertisement

ਖੰਨਾ ਦੇ ਕਾਲਜ 'ਚ ਫਾਇਰਿੰਗ, CCTV ਤਸਵੀਰਾਂ ਆਈਆਂ ਸਾਹਮਣੇ

Report: Bipan bhardwaj 

ਖੰਨਾ ਦੇ ਏਐਸ ਕਾਲਜ ਵਿਚ ਅਜ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਆਰੋਪੀ ਖਿਲਾਫ ਜਾਂਚ ਤੇਜੀ ਨਾਲ ਸ਼ੁਰੂ ਕਰ ਦਿਤੀ ਹੈ .. ਏਐਸ ਕਾਲਜ ਦੇ ਬਾਹਰ ਸਵਿਫਟ ਕਾਰ ਚ ਆਏ ਬਦਮਾਸ਼ਾ ਨੇ  ਵਿਦਿਆਰਥੀਆ ਨਾਲ ਲੜਾਈ ਕੀਤੀ ਅਤੇ ਇਸ ਦੋਰਾਨ ਫਾਇਰਿੰਗ ਕਰ ਦਿਤੀ .. ਇਸ ਫਾਇਰਿੰਗ ਚ ਇਕ ਕਾਲਜ ਦਾ ਚਪੜਾਸੀ ਜਖਮੀ ਹੋਇਆ ਹੈ ..  ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ।  ਕਾਰ ਵਿਚ ਆਏ 4 ਨੌਜਵਾਨਾਂ ਨੇ ਫ਼ਾਇਰਿੰਗ ਕੀਤੀ ਹੈ। ਇਸ ਵਾਰਦਾਤ ਮਗਰੋਂ ਉਹ ਸਮਰਾਲਾ ਰੋਡ ਵੱਲ ਗਏ ਅਤੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਮਗਰੋਂ ਗੰਨ ਪੁਆਇੰਟ 'ਤੇ ਕਰਿੰਦੇ ਕੋਲੋਂ ਨਗਦੀ ਵੀ ਖੋਹ ਲਈ ਹੈ। ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ।

 

Continues below advertisement

JOIN US ON

Telegram