ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਪਤਨੀ ਦਾ ਅੰਤਿਮ ਸਸਕਾਰ | Kuleep Dhiman wife Cremation | Navjot Singh Sidhu

Continues below advertisement

ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਪਤਨੀ ਦਾ ਅੰਤਿਮ ਸਸਕਾਰ | Kuleep Dhiman wife | Navjot Singh Sidhu
ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਧਰਮਪਤਨੀ ਬਲਵੀਰ ਕੌਰ ਧੀਮਾਨ ਦਾ ਦਿਹਾਂਤ ਹੋ ਗਿਆ 
ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਦਿੜ੍ਹਬਾ ਵਿਖੇ ਕੀਤਾ ਗਿਆ |
ਜਿਕਰਯੋਗ ਹੈ ਕਿ ਬਲਵੀਰ ਕੌਰ ਧੀਮਾਨ ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀ। 
ਬਲਵੀਰ ਕੌਰ ਧੀਮਾਨ ਦੀ ਅੰਤਿਮ ਯਾਤਰਾ ਵਿੱਚ ਹਜਾਰਾਂ ਲੋਕ ਸ਼ਾਮਿਲ ਹੋਏ। 
ਸਾਬਕਾ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ 
ਇਸ ਤੋਂ ਇਲਾਵਾ ਦਿੜ੍ਹਬਾ ਸ਼ਹਿਰ ਦੇ ਸਿਆਸੀ ਤੇ ਸਮਾਜਿਕ ਲੋਕ ਵੀ ਪਰਿਵਾਰ ਦੀ ਇਸ ਦੁੱਖ ਦੀ ਘੜੀ ਚ ਹਾਜ਼ਰ ਹੋਏ 
ਅੰਤਿਮ ਸਸਕਾਰ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਸਾਬਕਾ ਵਿਧਾਇਕ ਨੱਥੂ ਰਾਮ ਮਲੋਟ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸੀਨੀਅਰ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਪਾਂਥੇ, ਡੀਐਸਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ,ਭਾਜਪਾ ਆਗੂ ਕੁਲਭੂਸ਼ਨ ਗੋਇਲ, ਐਮਡੀਬੀ ਗਰੁੱਪ ਦੇ ਐਮਡੀ ਪੰਕਜ਼ ਬਾਂਸਲ,ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ,ਆਡ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ,ਟਰੱਕ ਏਕਤਾ ਦੇ ਸੂਬਾ ਪ੍ਰਧਾਨ ਅਜੈ ਸਿੰਗਲਾ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਅਤੇ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram