Gaurav Yadav ਹੀ ਰਹਿਣਗੇ ਪੰਜਾਬ ਦੇ ਕਾਰਜਕਾਰੀ DGP, Bhawra ਨਵੀਂ ਪੋਸਟਿੰਗ ਲਈ ਤਿਆਰ

Continues below advertisement

ਗੌਰਵ ਯਾਦਵ ਹੀ ਪੰਜਾਬ ਦੇ ਕਾਰਜਕਾਰੀ ਡੀਜੀਪੀ ਰਹਿਣਗੇ... ਜਾਣਕਾਰੀ ਮੁਤਾਬਕ ਛੁੱਟੀ ਤੋਂ ਪਰਤ ਰਹੇ ਵੀਕੇ ਭਵਰਾ ਨਵੀਂ ਪੋਸਟਿੰਗ ਲਈ ਤਿਆਰ ਹੋ ਗਏ ਨੇ....ਉਨਾਂ ਨੂੰ  ਪੁਲਿਸ ਹਾਊਸਿੰਗ ਕੌਰਪੋਰੇਸ਼ਨ ਦੇ ਚੇਅਰਮੈਨ ਲਾਇਆ ਜਾ ਸਕਦਾ... 4 ਸਤੰਬਰ ਨੂੰ ਵੀਕੇ ਭਵਰਾ ਦੀ ਛੁੱਟੀ ਖਤਮ ਹੋ ਰਹੀ ਹੈ ਅਤੇ ਅਗਲੇ ਦਿਨ ਉਨਾਂ ਡਿਊਟੀ ਤੇ ਮੁੜ ਪਰਤਣਾ.... ਡਿਊਟੀ ਤੇ ਪਰਤਣ ਤੋਂ ਪਹਿਲਾਂ ਹੀ ਵੀਕੇ ਭਵਰਾ ਨੂੰ ਮਾਨ ਸਰਕਾਰ ਵੱਲੋਂ ਸ਼ੋਅ ਕੋਜ਼ ਨੋਟਿਸ ਭੇਜਿਆ ਗਿਆ ਸੀ.. ਭਵਰਾ ਦੇ ਕਾਰਜਕਾਲ ਦੌਰਾਨ ਹੋਈਆਂ ਘਟਨਾਵਾਂ ਤੇ ਸਰਕਾਰ ਨੇ ਨਰਾਜ਼ਗੀ ਜਤਾਈ ਸੀ..ਪਟਿਆਲਾ ਹਿੰਸਾ, ਇੰਟੈਲੀਜੈਂਸ ਦਫਤਰ ਤੇ RPG ਅਟੈਕ ਅਤੇ ਮੂਸੇਵਾਲਾ ਦੇ ਕਤਲ ਵਰਗੀਆਂ ਵਾਰਦਾਤਾਂ ਕਾਰਨ ਸਰਕਾਰ ਨੂੰ ਕਾਫੀ ਨਮੋਸ਼ੀ ਝਲਣੀ ਪਈ ਸੀ..ਜਿਸ ਕਾਰਨ ਡੀਜੀਪੀ ਵੀ ਕੇ ਭਵਰਾ ਨੂੰ ਛੁੱਟੀ ਤੇ ਭੇਜ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਾਇਆ ਗਿਆ ਸੀ ਅਤੇ ਮਾਨ ਸਰਕਾਰ ਉਨਾਂ ਦੇ ਕੰਮਕਾਜ ਤੋਂ ਸੰਤੁਸ਼ਟ ਨਜ਼ਰ ਆ ਰਹੀ ਹੈ.. ਹੁਣ ਕਿਉਂਕਿ ਵੀਕੇ ਭਵਰਾ ਨੂੰ ਸੈਂਟਰਲ ਡੈਪੂਟੇਸ਼ਨ ਨਹੀਂ ਮਿਲੀ...ਇਸ ਲਈ ਉਹ ਮੁੜ ਡਿਊਟੀ ਜੁਆਇਨ ਕਰਨ ਵਾਲੇ ਨੇ.. ਹਾਲਾਂਕਿ ਪਹਿਲਾਂ ਖਬਰਾਂ ਸਨ ਕਿ ਭਵਰਾ ਕੋਈ ਹੋਰ ਪੋਸਟਿੰਗ ਲੈਣ ਨੂੰ ਤਿਆਰ ਨਹੀਂ ਹਨ... ਅਤੇ ਮੁੜ ਡੀਜੀਪੀ ਅਹੁਦੇ ਤੇ ਹੀ ਜੁਆਇਨ ਕਰਨਾ ਚਾਹੁੰਦੇ ਨੇ...ਅਜਿਹੇ ਚ ਮਾਨ ਸਰਕਾਰ ਦੁਚਿੱਤੀ ਚ ਫਸ ਗਈ ਸੀ... ਪਰ ਹੁਣ ਜਾਣਕਾਰੀ ਮੁਤਾਬਕ ਵੀਕੇ ਭਵਰਾ ਨਵੀਂ ਪੋਸਟਿੰਗ ਲਈ ਤਿਆਰ ਹੋ ਗਏ ਨੇ ਅਤੇ ਉਨਾਂ ਨੂੰ ਪੁਲਿਸ ਹਾਊਸਿੰਗ ਕੌਰਪੋਰੇਸ਼ਨ ਦੇ ਚੇਅਰਮੈਨ ਲਾਇਆ ਜਾ ਸਕਦਾ।

Continues below advertisement

JOIN US ON

Telegram