ਜਿੰਦਗੀ ਭਰ ਦੀ ਕਮਾਈ ਨਾਲ ਲਏ ਮਕਾਨ ਹੀ ਬਣ ਸਕਦੇ ਹਨ ਮੌਤ ਦਾ ਕਾਰਨ, ਕਦੋਂ ਖੁੱਲੇਗੀ ਸਰਕਾਰ ਦੀ ਨੀਂਦ?

Continues below advertisement

ਜਿੰਦਗੀ ਭਰ ਦੀ ਕਮਾਈ ਨਾਲ ਲਏ ਮਕਾਨ ਹੀ ਬਣ ਸਕਦੇ ਹਨ ਮੌਤ ਦਾ ਕਾਰਨ, ਕਦੋਂ ਖੁੱਲੇਗੀ ਸਰਕਾਰ ਦੀ ਨੀਂਦ?

Mohali ਵਾਸੀਆਂ ਦੀ ਜਿੰਦਗੀ ਖਤਰੇ 'ਚ, ਪਰ ਸਰਕਾਰ ਗੁੜੀ ਨੀਂਦ 'ਚ ਸੁੱਤੀ

ਮੋਹਾਲੀ(ਬਿਉਰੋ ਰਿਪੋਰਟ)

ਖਰੜ ਵਿੱਚ ਸੈਕਟਰ 115 ਵਿਖੇ ਜੇਟੀਪੀਐੱਲ ਸਿਟੀ ਦੇ ਨੇੜੇ ਯੂਨੀਵਰਸਲ ਇਨਫਰਾ ਸਿਟੀ 1 ਵਿੱਚ ਲੋਕ ਜਿੰਦਗੀ ਨੂੰ ਖਤਰੇ ਵਿੱਚ ਪਾ ਕੇ ਰਹਿ ਰਹੇ ਨੇ...ਕੋਈ ਪਤਾ ਨਹੀਂ ਕਦੋਂ ਕਿਸੇ ਦੇ ਜਾਨ ਚਲੀ ਜਾਵੇ..ਜੀ ਹਾਂ ਸ਼ਾਇਦ ਤੁਹਾਨੂੰ ਸੁਣ ਯਕੀਨ ਨਾ ਪਰ ਖੁਦ ਤਸਵੀਰਾਂ ਬੋਲਦੀਆਂ ਨੇ...ਫਲੈਟਾਂ ਵਿੱਚ ਲੱਗੇ ਮੀਟਰ ਅਤੇ ਕਰੰਟ ਵਾਲੀਆਂ ਤਾਰਾਂ ਦੇ ਗੁੱਛ ਤੇ ਜਿਨਾਂ ਉੱਤੇ ਅਣਗਿਣਤੀ ਜੋੜ ਲੱਗੇ ਨੇ...ਮੀਟਰਾਂ ਦੇ ਥੱਲੇ ਹੀ ਨਹੀਂ ਬਲਕਿ  ਵਿਹੜਿਆਂ ਵਿੱਚ ਵੀ ਇਹੀ ਹਾਲ ਹੈ..ਤਾਰਾਂ ਦੇ ਪਟਾਕੇ ਪੈਣੇ ਇੱਥੇ ਆਮ ਗੱਲuni ਐ..ਪਰਿਵਾਰਾਂ ਸਮੇਤ ਰਹਿ ਰਹੇ ਹਰ ਦਿਨ ਮੌਤ ਨਾਲ ਜੰਗ ਲੜਦੇ ਨੇ...ਬੱਚਿਆਂ ਦਾ ਬਾਹਰ ਨਿਕਲਣਾ ਮਨਾ ਐ.. 

ਯੂਨੀਵਰਸਲ ਇਨਫਰਾ ਸਿਟੀ 1 ਲੋਕਾਂ  ਨੂੰ ਬਿਲਡਰਾਂ ਨੇ ਮਕਾਨ ਤੇ ਫਲੈਟ ਤਾਂ ਵੇਚ ਦਿੱਤੇ ਪਰ ਲੋਕਾਂ ਦੀ ਜਿੰਦਗੀ ਦੀ ਕੋਈ ਪਰਵਾਹ ਨਹੀਂ...ਥਾਂ ਥਾਂ ਉੱਤੇ ਤਾਰਾਂ ਦੇ ਜੋੜ ਦੇਖੇ ਜਾ ਸਕਦੇ ਨੇ...

 ਇਸ ਦੇ ਨਾਲ ਹੀ ਇੱਥੇ ਸੀਵਰੇਜ ਦੀ ਕੋਈ ਵਿਵਸਥਾ ਨਹੀਂ..ਪਾਣੀ ਪਲਾਟਾਂ ਵਿੱਚ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ....

ਲੋਕਾਂ ਨੇ ਬਿਲਡਰਾਂ ਅਤੇ ਬਿਜਲੀ ਵਿਭਾਗ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਲੋਕਾਂ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ। ਕਿਸੇ ਨੇ ਕਰਜਾ ਚੁੱਕਿਆ ਤੇ ਕਿਸੇ ਨੇ ਸਾਰੀ ਉਮਰ ਦੀ ਕਮਾਈ ਲਾ ਦਿੱਤੀ..ਕਿ ਪਤਾ ਸੀ ਕਿ ਖੂਨ ਪਸੀਨੇ ਦੀ ਕਮਾਈ ਨਾਲ ਐਨੇ ਮਾੜੇ ਦਿਨ ਦੇਖਣੇ ਪੈਣੇ..ਹੁਣ ਲੋਕ ਨਾ ਤਾਂ ਘਰ ਛੱਡ ਸਕਦੇ ਤੇ ਨਾ ਹੀ ਕਿਤੇ ਹੋ ਜਾ ਸਕਦੇ...ਦੁਖ ਵਾਲੀ ਗੱਲ਼ ਇਹ ਹੈ ਕਿ ਲੋਕਾ ਦੀ ਕਿਤੇ ਵੀ ਸੁਣਵਾਈ ਨਹੀਂ...

Continues below advertisement

JOIN US ON

Telegram