Bambiha ਗੈਂਗ ਨੇ ਲਿਆ Moosewala ਦੇ ਕਤਲ ਦਾ ਬਦਲਾ ! Bishnoi ਨੂੰ ਗੋਲੀਆਂ ਨਾਲ ਭੁੰਨਿਆ | Big Breaking

Continues below advertisement

Bambiha ਗੈਂਗ ਨੇ ਲਿਆ Moosewala ਦੇ ਕਤਲ ਦਾ ਬਦਲਾ ! Bishnoi ਨੂੰ ਗੋਲੀਆਂ ਨਾਲ ਭੁੰਨਿਆ | Big Breaking

ਬੰਬੀਹਾ ਗੈਂਗ ਨੇ ਲਿਆ ਮੂਸੇਵਾਲੇ ਦੇ ਕਤਲ ਦਾ ਬਦਲਾ 
ਕੋਰਟ ਦੇ ਬਾਹਰ ਕਤਲ ਬਿਸ਼ਨੋਈ ਨੂੰ ਗੋਲੀਆਂ ਨਾਲ ਭੁੰਨਿਆ 
ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ 
'ਲਾਰੈਂਸ, ਜੱਗੂ, ਗੋਲਡੀ ਦਾ ਵੀ ਹੋਵੇਗਾ ਇਹੀ ਅੰਜ਼ਾਮ'
ਦਿਨ ਦਿਹਾੜੇ ਪੇਸ਼ੀ 'ਤੇ ਆਏ ਸੰਦੀਪ ਬਿਸ਼ਨੋਈ ਦੀ ਹੱਤਿਆ  


ਵੱਡੀ ਖਬਰ ਸਾਹਮਣੇ ਆਈ ਹੈ ਰਾਜਸਥਾਨ ਤੋਂ 
ਜਿਥੇ ਨਾਗੌਰ 'ਚ ਪੇਸ਼ੀ 'ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ |
ਵਾਰਦਾਤ ਬੀਤੇ ਦਿਨ ਦੀ ਹੈ, ਦਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਪੇਸ਼ੀ 'ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਗੋਲੀਆਂ ਨਾਲ ਭੁੰਨ ਦਿੱਤਾ |
ਤੇ ਇਹ ਕਾਤਲ ਕੋਈ ਹੋਰ ਨਹੀਂ ਬੰਬੀਹਾ ਗਰੁੱਪ ਦੇ ਮੈਂਬਰ ਸਨ, ਜਿਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਇਸ ਕਤਲ ਦੀ ਜਿੰਮੇਵਾਰੀ ਲੈ ਲਈ ਹੈ |

ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਹੈ ਕਿ ਸੰਦੀਪ ਦਾ ਕੰਮ ਹੋ ਗਿਆ ਹੈ। ਇਹ ਕੰਮ ਉਨ੍ਹਾਂ ਦੇ ਸ਼ੇਰ ਭਰਾਵਾਂ ਨੇ ਕੀਤਾ ਹੈ। ਤੇ ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦਾ ਵੀ ਇਹੀ ਹਾਲ ਹੋਵੇਗਾ, ਪੱਕਾ।  ਇਹ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਹਨ। 

ਦੱਸ ਦਈਏ  ਕਿ ਗੈਂਗਸਟਰ ਸੰਦੀਪ ਬਿਸ਼ਨੋਈ 12 ਸਤੰਬਰ ਤੋਂ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਬੀਤੇ ਦਿਨ ਆਪਣੇ ਦੋਸਤਾਂ ਨਾਲ ਨਾਗੌਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਆਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸੰਦੀਪ ਅਦਾਲਤ ’ਚੋਂ ਵਾਪਸ ਰਿਹਾ ਸੀ ਤਾਂ ਉੱਥੇ ਚਾਰ-ਪੰਜ ਮੋਟਰਸਾਈਕਲਾਂ ’ਤੇ ਆਏ ਕੁਝ ਅਣਪਛਾਤੇ ਲੋਕਾਂ ਨੇ ਸੰਦੀਪ ’ਤੇ ਗੋਲੀਆਂ ਦੀ ਵਾਛੜ ਕਰ ਦਿੱਤੀ ,ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।ਹਮਲੇ 'ਚ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ 9 ਗੋਲੀਆਂ ਲੱਗੀਆਂ, ਜਦਕਿ ਬਿਸ਼ਨੋਈ ਦੇ ਤਿੰਨ ਸਾਥੀਆਂ ਤੇ ਇੱਕ ਵਕੀਲ ਨੂੰ ਵੀ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਨੇੜੇ ਦੇ ਇੱਕ ਹਸਪਤਾਲ ਲਿਜਾਇਆ ਗਿਆ ,ਜਿਥੇ ਦੋ ਦੀ ਹਾਲਤ ਨਾਜ਼ੁਕ ਹੈ।
ਉਥੇ ਹੀ ਵਾਰਦਾਤ ਤੋਂ ਬਾਅਦ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਸ਼ਹਿਰ ਵਿੱਚ ਨਾਕਾਬੰਦੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ |

Continues below advertisement

JOIN US ON

Telegram