ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਦੋਵਾਂ ਮੁਲਕਾਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੁਨੇਹਾ
Continues below advertisement
ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਅਟਾਰੀ ਸਰਹੱਦ 'ਤੇ 12 ਵਜੇ ਅਨੋਖਾ ਆਜ਼ਾਦੀ ਦਿਵਸ ਮਨਾਇਆ। ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅਮਨ ਦੋਸਤੀ ਯਾਤਰਾ ਕੱਢੀ ਗਈ। ਜਿਸ ਵਿਚ ਭਾਰਤ ਭਰ ਤੋਂ ਲੋਕ ਪਹੁੰਚੇ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੁਨਹਿਰੇ ਭਵਿੱਖ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ | 1947 'ਚ ਆਜ਼ਾਦੀ ਤੋਂ ਬਾਅਦ ਹਰ ਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਵਾਹਗਾ ਸਰਹੱਦ 'ਤੇ ਅਮਨ-ਦੋਸਤੀ ਯਾਤਰਾ ਕੱਢੀ ਜਾਂਦੀ ਹੈ। ਇਸ ਦੌਰਾਨ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਵੰਡ ਵਿਚ ਮਾਰੇ ਗਏ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਲੋਕਾਂ ਨੇ ਹਿੰਦੂ-ਪਾਕਿ ਭਾਈਚਾਰਾ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਅਟਾਰੀ ਸਰਹੱਦ 'ਤੇ ਸਥਿਤ ਸੁਨਹਿਰੀ ਗੇਟ ਨੂੰ ਤਿਰੰਗੇ ਦੇ ਰੰਗ 'ਚ ਰੰਗਿਆ ਦੇਖਿਆ ਗਿਆ।
Continues below advertisement
Tags :
Independence Day Punjabi News Attari Border Tricolor Candle March ABP Sanjha India-Pakistan Border Aman Dosti Yatra Message Of Peace