ਪੜਚੋਲ ਕਰੋ
(Source: ECI/ABP News)
ਸ਼ਹੀਦ ਸੁਖਬੀਰ ਦੇ ਪਿਤਾ ਨੇ ਦੱਸੀ ਅੰਦਰਲੀ ਗੱਲ,ਨਾਲੇ ਹੋਏ ਭਾਵੁਕ
ਤਰਨਤਾਰਨ ਜ਼ਿਲੇ ਦੇ ਪਿੰਡ ਖਵਾਸਪੁਰ ਦੇ ਵਾਸੀ ਸੁਖਬੀਰ ਸਿੰਘ ਰੰਧਾਵਾ, ਜੋ ਸਿਰਫ 22 ਸਾਲ ਦਾ ਸੀ, ਜੋ ਬੀਤੇ ਕੱਲ ਰਾਜੌਰੀ ਦੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸ਼ਹੀਦ ਹੋ ਗਏ ਸਨ, ਦਾ ਅੰਤਮ ਸੰਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਖਵਾਸਪੁਰ ਦੇ ਸਰਕਾਰੀ ਸਕੂਲ ਦੀ ਗਰਾਊੰਡ 'ਚ ਕਰ ਦਿੱਤਾ ਗਿਆ, ਜਿੱਥੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ, ਪ੍ਰਸ਼ਾਸ਼ਨਿਕ ਅਧਿਕਾਰੀ ਸ਼ਹੀਦ ਦੀ ਅੰਤਮ ਯਾਤਰਾ 'ਚ ਪੁੱਜੇ ।
ਦੂਜੇ ਪਾਸੇ ਸ਼ਹੀਦ ਸੁਖਬੀਰ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਨੇ ਦਿਖਾਈ ਜਦਕਿ ਅੰਤਮ ਸੰਸਕਾਰ ਮੌਕੇ ਸ਼ਹੀਦ ਨੂੰ ਸਲਾਮੀ ਤੇ ਹਵਾਈ ਫਾਇਰ ਨ ਕੀਤੇ ਜਾਣ 'ਤੇ ਸ਼ਹੀਦ ਦੇ ਪਿਤਾ ਕੁਲਵੰਤ ਸਿੰਘ ਤੇ ਪਿੰਡ ਵਾਸੀਆਂ ਨੇ ਕਾਫੀ ਰੋਸ ਜਾਹਰ ਕੀਤਾ। ਪਿਤਾ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ ਕਿ ਉਨਾਂ ਦੇ ਬੇਟੇ ਨੂੰ ਸ਼ਹਾਦਤ ਬਦਲੇ ਸੰਸਕਾਰ ਮੌਕੇ ਸਲਾਮੀ ਵੀ ਨਹੀਂ ਦਿੱਤੀ ਗਈ ਤੇ ਉਨਾਂ ਨੇ ਸਰਕਾਰ ਤੋਂ ਇਸ ਦਾ ਜਵਾਬ ਵੀ ਮੰਗਿਆ। ਜਦਕਿ ਦੂਜੇ ਪਾਸੇ ਪਿੰਡ ਵਾਸੀਆਂ ਨੇ ਸਲਾਮੀ ਨ ਦਿੱਤੇ ਜਾਣ ਤੇ ਰੋਸ ਪ੍ਰਗਟਾਇਆ।
ਜਿਲੇ ਦੇ ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਰਿਵਾਰ ਨੂੰ ਬਣਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਤਹਿਤ ਪਰਿਵਾਰ ਨੂੰ 40 ਲੱਖ ਰੁਪਏ ਦੀ ਰਾਸ਼ੀ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।ਡੀਸੀ ਨੇ ਨਾਲ ਹੀ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸਕੂਲ ਜਾਂ ਸਟੇਡੀਅਮ ਦਾ ਨਾ ਸ਼ਹੀਦ ਦੇ ਨਾਂ 'ਤੇ ਕੀਤੇ ਜਾਣ ਦੀ ਮੰਗ ਤੇ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਤੁਰੰਗ ਮੰਗ ਮੰਨੀ ਜਾਵੇਗੀਸ਼ਹੀਦ ਸੁਖਬੀਰ ਸਿੰਘ ਦੋ ਸਾਲ ਪਹਿਲਾਂ ਸਿਰਫ 20 ਸਾਲ ਦੀ ਉਮਰ 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ ਤੇ ਟਰੇਨਿੰਗ ਤੋਂ ਬਾਦ ਉਨਾਂ ਦੀ ਇਹ ਪਹਿਲੀ ਪੋਸਟਿੰਗ ਜੰਮੂ ਦੇ ਰਾਜੌਰੀ ਸੈਕਟਰ 'ਚ ਸੀ ਤੇ ਚਾਰ ਮਹੀਨੇ ਪਹਿਲਾਂ ਭੈਣ ਦੇ ਵਿਆਹ ਤੇ ਸੁਖਬੀਰ ਪਿੰਡ ਆਇਆ ਸੀ ਤੇ ਹੁਣ ਉਸ ਦੀ ਯੂਨਿਟ ਦੀ ਪੋਸਟਿੰਗ ਖਾਸਾ (ਅੰਮ੍ਰਿਤਸਰ ) ਹੋਣ ਵਾਲੀ ਸੀ, ਜਿਸ ਕਾਰਨ ਉਹ ਕਾਫੀ ਖੁਸ਼ ਸੀ ਪਰ ਇਹ ਅਣਹੋਣੀ ਵਾਪਰ ਗਈ

ਪੰਜਾਬ
![ਬਾਜਵਾ ਦਾ ਭਰਾ ਪਹਿਲਾਂ ਹੀ BJP 'ਚ ਗਿਆ ਹੁਣ ਬਾਜਵਾ ਦੀ ਆਪਣੀ ਤਿਆਰੀ!](https://feeds.abplive.com/onecms/images/uploaded-images/2025/02/11/72a2864ed303b2187037e5bfac8b750b1739285910552370_original.jpg?impolicy=abp_cdn&imwidth=470)
ਬਾਜਵਾ ਦਾ ਭਰਾ ਪਹਿਲਾਂ ਹੀ BJP 'ਚ ਗਿਆ ਹੁਣ ਬਾਜਵਾ ਦੀ ਆਪਣੀ ਤਿਆਰੀ!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement