Moga ਪਹੁੰਚੇ ਕਰਮਜੀਤ ਅਨਮੋਲ ਨੇ ਕੋਟਕਪੂਰਾ ਤੋਂ ਮੋਗਾ ਰੇਲ ਮਾਰਗ ਸ਼ੁਰੂ ਕਰਾਉਣ ਦਾ ਕੀਤਾ ਵਾਅਦਾ
ਅਸ਼ਰਫ਼ ਢੁੱਡੀ
Updated at:
30 May 2024 02:33 PM (IST)
Download ABP Live App and Watch All Latest Videos
View In AppMoga ਪਹੁੰਚੇ ਕਰਮਜੀਤ ਅਨਮੋਲ ਨੇ ਕੋਟਕਪੂਰਾ ਤੋਂ ਮੋਗਾ ਰੇਲ ਮਾਰਗ ਸ਼ੁਰੂ ਕਰਾਉਣ ਦਾ ਕੀਤਾ ਵਾਅਦਾ
ਮੋਗਾ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ
ਮੋਗਾ ਵਿਖੇ ਆਪ ਦੇ ਲੋਕ ਸਭਾ ਚੋਣ ਦੇ ਉਮੀਦਵਾਰ ਕਰਮਜੀਤ ਅਨਮੋਲ ਵਪਾਰੀਆਂ ਅਤੇ ਆੜਤੀਆਂ ਨੂੰ ਮਿਲਣ ਲਈ ਪਹੁੰਚੇ । ਮੋਗਾ ਤੋਂ ਆਪ ਦੀ ਵਿਧਾਇਕ ਅਮਨਦੀਪ ਕੌਰ ਨੇ ਕਰਮਜੀਤ ਅਨਮੋਲ ਦਾ ਨਿੱਘਾ ਸਵਾਗਤ ਕੀਤਾ । ਉਨਾ ਨੇ ਆਪਣੀ ਸਰਕਾਰ ਦੀਆਂ ਉਪਲੱਬਦੀਆਂ ਗਿਣਵਾਈਆਂ । ਮੋਗਾ ਦੇ ਵਿਕਾਸ ਕਾਰਜਾ ਦਾ ਵੇਰਵਾ ਮੋਗਾ ਤੋਂ ਵਿਧਾਇਕ ਨੇ ਦੱਸਿਆ ।
ਕਰਮਜੀਤ ਅਨਮੋਲ ਨੇ ਕਿਹਾ ਕਿ ਜਿੰਨ੍ਹੀਆਂ ਵੀ ਵਪਾਰੀਆਂ ਦੀਆਂ ਮੰਗਾ ਹਨ ਮੈ ਮੁੱਖ ਮੰਤਰੀ ਨਾਲ ਮਿਲ ਕੇ ਇਹ ਸਾਰੀਆੰ ਮੰਗਾ ਪੂਰੀਆ ਕਰਾਵਾਂਗਾ । ਜੋ ਵੀ ਸਮਸਿਆਵਾਂ ਆੜਤੀਆਂ ਅਤੇ ਵਪਾਰੀਆਂ ਨੂੰ ਆ ਰਹੀਆਂ ਹਨ ਉਹ ਪੂਰੀਆਂ ਕੀਤੀਆਂ ਜਾਣਗੀਆ । ਕੋਟਕਪੂਰਾ ਤੋਂ ਮੋਗਾ ਰੇਲ ਲਾਈਨ ਦਾ ਕੰਮ ਕਰਵਾਇਆ ਜਾਏਗਾ ।