ਪੜਚੋਲ ਕਰੋ
ਖਾਲਿਸਤਾਨ ਦੇ ਝੰਡੇ ਪਿੱਛੇ ਕੌਣ ਹੈ?
ਮੋਗਾ ਵਿੱਚ ਪਿਛਲੇ 18 ਦਿਨਾਂ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਹੈ। ਅੱਜ ਝੰਡਾ ਲਹਿਰਾਉਣ ਦੀ ਇਹ ਘਟਨਾ ਬਾਘਾਪੁਰਾਣਾ ਤਹਿਸੀਲ ਕੰਪਲੈਕਸ 'ਚ ਵਾਪਰੀ ਹੈ। ਜਿਸ ਸਥਾਨ ਉੱਤੇ ਇਹ ਖਾਲਿਸਤਾਨ ਲਿਖਤ ਕੇਸਰੀ ਝੰਡਾ ਝੁਲਾਇਆ ਗਿਆ ਹੈ, ਉਸ ਸਥਾਨ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਹਰ ਸਾਲ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਨੂੰ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ।
ਤਹਿਸੀਲ ਕੰਪਲੈਕਸ ਅੰਦਰ ਐਸਡੀਐਮ ਦਫ਼ਤਰ ਅਤੇ ਜੁਡੀਸ਼ਲ ਕੋਰਟ ਵੀ ਹੈ, ਅੱਜ ਸਵੇਰੇ ਕਰੀਬ ਸਵਾ 9 ਵਜੇ ਤੱਕ ਇਹ ਖਾਲਿਸਤਾਨੀ ਝੰਡਾ ਲਹਿਰਾਉਂਦਾ ਰਿਹਾ। ਕਈ ਸਰਕਾਰੀ ਕਰਮਚਾਰੀ ਵੀ ਦਫ਼ਤਰਾਂ ਵਿੱਚ ਆ ਗਏ ਪਰ ਕਿਸੇ ਨੂੰ ਪਤਾ ਨਾ ਲੱਗਾ। ਇਸ ਦੌਰਾਨ ਸੀਆਈਡੀ ਮੁਲਾਜ਼ਮਾਂ ਦੀ ਅੱਖ ਪਈ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਕਰੀਬ ਸਾਢੇ 9 ਵਜੇ ਖਾਲਿਸਤਾਨ ਦਾ ਝੰਡਾ ਉਤਾਰ ਕੇ ਕਬਜ਼ੇ ਵਿੱਚ ਲਿਆ।

ਹੋਰ ਵੇਖੋ