ਵਿਧਾਨ ਸਭਾ ਸ਼ੈਸ਼ਨ 'ਚ ਕਿਸਾਨੀ ਮੁੱਦੇ 'ਤੇ ਗੱਲ ਨਾ ਹੋਣ ਤੇ ਮਜੀਠੀਆ ਦਾ ਚੜ੍ਹਿਆ ਪਾਰਾ

Continues below advertisement
ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੂੰ ਚੰਡੀਗੜ੍ਹ ਵਿਖੇ ਪੰਜਾਬ ਭਵਨ ਜਾਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਮਜੀਠੀਆ ਜ਼ਮੀਨ 'ਤੇ ਬੈਠ ਕੇ ਪ੍ਰਦਰਸ਼ਨ ਕਰਨ ਲੱਗ ਪਏ। ਇਸ ਨੂੰ ਲੈ ਕੇ ਮਜੀਠੀਆ ਤੇ ਪੁਲਿਸ ਵਿਚਾਲੇ ਬਹੁਤ ਬਹਿਸ ਹੋਈ।ਮਜੀਠੀਆ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਦਫਤਰ ਨਹੀਂ ਹੈ। ਪੰਜਾਬ ਭਵਨ ਜਾਣ ਲਈ ਕੋਈ ਨਹੀਂ ਰੋਕ ਸਕਦਾ।ਬਿਕਰਮ ਮਜੀਠੀਆ ਮੀਡੀਆ ਨਾਲ ਗੱਲਬਾਤ ਕਰਨ ਲਈ ਪੰਜਾਬ ਭਵਨ ਜਾਣਾ ਚਾਹੁੰਦੇ ਸੀ। ਇਸ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਾਂਗਰਸ ‘ਤੇ ਮੋਦੀ ਸਰਕਾਰ ਦੇ ਮਿਲੇ ਹੋਣ ਦਾ ਦੋਸ਼ ਲਾਇਆ।ਉਨ੍ਹਾਂ ਕਿਹਾ ਕਾਂਗਰਸ ਦੀ ਕੈਪਟਨ ਸਰਕਾਰ ਦਾ ਮੋਦੀ ਸਰਕਾਰ ਨਾਲ ਫਿਕਸ ਮੈਚ ਹੋ ਰਿਹਾ ਹੈ। ਪੰਜਾਬ ਸਰਕਾਰ ਦਿੱਲੀ ਤੋਂ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ। ਸਰਕਾਰ ਦੀ ਨੀਅਤ ਸਾਫ ਨਹੀਂ ਦਿਖਾਈ ਦੇ ਰਹੀ ਹੈ।
Continues below advertisement

JOIN US ON

Telegram