ਪੜਚੋਲ ਕਰੋ
ਵਿਆਹ ਕਰਵਾਉਣ ਤੋਂ ਬਾਅਦ ਬੋਲੇ MLA ਭਰਾਜ!
MLA Narinder Kaur: ਪੰਜਾਬ ਦੇ ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਛੋਟੀ ਉਮਰ ਦੀ ਤੇ ਪਹਿਲੀ ਵਾਰ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ (28) ਅੱਜ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ (29) ਦੀ ਜੀਵਨ ਸਾਥਣ ਬਣ ਗਈ ਹੈ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਦੇ ਪਿੰਡ ਰੋਡੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਨਿਭਾਈ ਗਈ। ਵਿਆਹ ਸਮਾਗਮ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਰੀਬੀ ਜਾਣਕਾਰ ਹੀ ਮੌਜੂਦ ਸਨ। ਵਿਆਹ ਦੀ ਰਸਮ ਨੂੰ ਕਾਫ਼ੀ ਸਾਦਾ ਰੱਖਿਆ ਗਿਆ।
ਹੋਰ ਵੇਖੋ






















