MP Sher Singh Ghubaya Controversy | ਹੁਣ ਇਹ ਬਿਆਨ ਦੇ ਕੇ ਫ਼ਸ ਗਏ ਨਵੇਂ ਨਵੇਂ ਸਾਂਸਦ ਬਣੇ ਘੁਬਾਇਆ !!!
MP Sher Singh Ghubaya Controversy | ਹੁਣ ਇਹ ਬਿਆਨ ਦੇ ਕੇ ਫ਼ਸ ਗਏ ਨਵੇਂ ਨਵੇਂ ਸਾਂਸਦ ਬਣੇ ਘੁਬਾਇਆ !!!
ਫਿਰੋਜ਼ਪੁਰ ਹਲਕੇ ਤੋਂ ਸਾਂਸਦ ਬਣੇ ਕਾਂਗਰਸੀ ਲੀਡਰ ਸ਼ੇਰ ਸਿੰਘ ਘੁਬਾਇਆ ਆਪਣੇ ਇਕ ਬਿਆਨ ਕਰਕੇ ਵਿਵਾਦਾਂ ਚ ਘਿਰ ਗਏ ਹਨ |
ਜਲਾਲਾਬਾਦ 'ਚ ਧਨਵਾਦੀ ਦੌਰੇ ਦੌਰਾਨ ਘੁਬਾਇਆ ਇਹ ਕਹਿ ਗਏ ਕਿ
ਉਨ੍ਹਾਂ ਨੂੰ ਸਭ ਪਤਾ ਹੈ ਕਿ ਕਿਸਨੇ ਉਨ੍ਹਾਂ ਨੂੰ ਵੋਟ ਪਾਈ ਹੈ ਤੇ ਕਿਸਨੇ ਨਹੀਂ
ਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾਈ ਹੈ ਉਨ੍ਹਾਂ ਦੀ ਪਹਿਚਾਣ ਕਰਕੇ ਪਹਿਲ ਦਿੱਤੀ ਜਾਵੇਗੀ |
ਸਾਂਸਦ ਘੁਬਾਇਆ ਦਾ ਇਹ ਬਿਆਨ ਵਿਵਾਦਾਂ ਚ ਆ ਗਿਆ
ਜਿਸ ਤੇ ਵਿਰੋਧੀ ਹਮਲਾਵਰ ਹੋ ਗਏ ਹਨ |
ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਘੁਬਾਇਆ ਨੂੰ ਘੇਰਿਆ ਹੈ
ਤੇ ਪੁੱਛਿਆ ਹੈ ਕਿ ਆਖ਼ਰ ਉਨ੍ਹਾਂ ਕੋਲ ਅਜਿਹਾ ਕਿਹੜਾ ਮੈਕੇਨਿਜ਼ਮ ਹੈ ਜਿਸ ਨਾਲ ਉਹ ਖੁਦ ਨੂੰ ਵੋਟਾਂ ਪਾਉਣ ਵਾਲਿਆਂ ਦੀ ਸ਼ਨਾਖਤ ਕਰਨਗੇ |
ਗਰਗ ਨੇ ਕਿਹਾ ਕਿ ਲੋਕਤੰਤਰ ਚ ਨੇਤਾ ਸਭ ਦਾ ਸਾਂਝਾ ਹੁੰਦਾ ਹੈ
ਅਜਿਹੇ ਚ ਘੁਬਾਇਆ ਅਸਿੱਧੇ ਤੌਰ 'ਤੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ |




















