ਆਯੂਸ਼ਮਾਨ ਯੋਜਨਾ 'ਤੇ ਘਿਰੇ CM ਮਾਨ ਦਾ ਦਾਅਵਾ, 'ਪੰਜਾਬ ਨੂੰ ਆਯੂਸ਼ਮਾਨ ਯੋਜਨਾ ਦੀ ਨਹੀਂ ਪਵੇਗੀ ਲੋੜ'

Continues below advertisement

ਅਗਲੇ ਸਾਲ ਸਾਨੂੰ ਆਯੁਸ਼ਮਾਨ ਸਕੀਮ ਦੀ ਲੋੜ ਨਹੀਂ ਪਵੇਗੀ , ਮਰੀਜ਼ ਮੁਹੱਲਾ ਕਲੀਨਿਕ 'ਚ ਹੀ ਠੀਕ ਹੋ ਜਾਣਗੇ : CM ਭਗਵੰਤ ਮਾਨ

ਚੰਡੀਗੜ੍ਹ : ਆਯੁਸ਼ਮਾਨ ਸਕੀਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਦਿੱਲੀ ਦੌਰੇ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਲੇ ਸਾਲ ਸਾਨੂੰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੀ ਲੋੜ ਨਹੀਂ ਪਵੇਗੀ ,ਕਿਉਂਕਿ ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਹੀ ਮਰੀਜ਼ ਠੀਕ ਹੋ ਜਾਣਗੇ।

 
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਆਪਣੇ ਦਮ 'ਤੇ ਇਲਾਜ ਕਰਨ ਲੱਗ ਗਿਆ ਤਾਂ ਸਾਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਨਹੀਂ ਪਵੇਗੀ। ਦਿੱਲੀ ਅਤੇ ਬੰਗਾਲ ਵਿੱਚ ਹਰ ਕਿਸੇ ਦਾ ਇਲਾਜ ਮੁਫ਼ਤ ਹੈ। ਆਯੁਸ਼ਮਾਨ ਵਿੱਚ ਸਿਰਫ਼ ਕੈਟਾਗਿਰੀ ਨੂੰ ਹੀ ਮੁਫ਼ਤ ਇਲਾਜ ਮਿਲਦਾ ਹੈ। ਅਸੀਂ ਅਗਲੇ ਸਾਲ ਤੱਕ ਮੁਹੱਲਾ ਕਲੀਨਿਕਾਂ ਅਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾ ਦੇਵਾਂਗੇ ਕਿ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਨਹੀਂ ਪਵੇਗੀ।

ਦੱਸ ਦਈਏ ਕਿ ਚੰਡੀਗੜ੍ਹ ਪੀਜੀਆਈ ਨੇ ਪੰਜਾਬ ਦੇ ਆਯੂਸ਼ਮਾਨ ਸਕੀਮ ਵਾਲੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ, ਕਿਉਂਕਿ ਪੰਜਾਬ ਨੇ 16 ਕਰੋੜ ਦੀ ਅਦਾਇਗੀ ਨਹੀਂ ਕੀਤੀ। ਇਹ ਰਕਮ 21 ਦਸੰਬਰ, 2021 ਤੋਂ ਬਕਾਇਆ ਹੈ। ਇਸ ਲਈ ਪੀਜੀਆਈ ਨੇ ਪੰਜਾਬ ਸਰਕਾਰ ਨੂੰ ਵਾਰ-ਵਾਰ ਰੀਮਾਈਂਡਰ ਭੇਜੇ। ਆਯੁਸ਼ਮਾਨ ਸਕੀਮ ਤਹਿਤ ਪੀਜੀਆਈ ਨੇ 1 ਅਗਸਤ ਤੋਂ ਮਰੀਜ਼ਾਂ ਦੇ ਇਲਾਜ 'ਤੇ ਪਾਬੰਦੀ ਲਗਾ ਦਿੱਤੀ ਹੈ। ਪੀਜੀਆਈ ਇਸ ਸਕੀਮ ਤਹਿਤ ਪੰਜਾਬ ਦੇ 1200 ਤੋਂ 1400 ਮਰੀਜ਼ਾਂ ਦਾ ਇਲਾਜ ਕਰਦਾ ਹੈ।
 
ਓਧਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੈਸੇ ਜਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ ਪੀਜੀਆਈ ਨੇ ਇਸ ਤੋਂ ਇਨਕਾਰ ਕੀਤਾ ਹੈ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਪੀਜੀਆਈ ਨੂੰ ਇਲਾਜ ਜਾਰੀ ਰੱਖਣ ਲਈ ਕਿਹਾ। ਪੰਜਾਬ ਵਿੱਚ ਵੀ ਇਸ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬੰਦ ਕਰ ਦਿੱਤਾ ਗਿਆ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਜਲਦੀ ਹੀ ਅਸੀਂ ਸਕੀਮ ਤਹਿਤ ਪੈਸੇ ਜਾਰੀ ਕਰ ਰਹੇ ਹਾਂ।
Continues below advertisement

JOIN US ON

Telegram