ਪੜਚੋਲ ਕਰੋ
Advertisement
Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆ
ਸਿੱਧੂ ਮੂਸੇਵਾਲਾ ਦਾ ਇੱਕ ਪੰਜਾਬੀ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਕੇ ' ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ '
ਸੱਚ ਕਰ ਵਿਖਾਇਆ ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਜਿਸਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਉਹ ਸਟੇਜ ਤੇ ਸ਼ਰੇਆਮ ਆਪਣੇ ਵਿਰੋਧੀਆਂ ਨੂੰ ਧਮਕਾ ਰਿਹਾ ਹੈ ਕੇ ਜੇਕਰ ਕਿਸੇ ਨੇ ਸਰਪੰਚੀ ਚੋਣਾਂ ਚ ਕੋਈ ਪੰਗਾ ਲਿਆ ਤਾਂ ਉਸਨੂੰ ਬੰਦਾ ਬਣਾ ਦੇਣਗੇ ਅਤੇ ਨਾਲ ਹੀ ਪਿੰਡ ਤੋਂ ਸਰਪੰਚ ਦਾ ਨਾਮ ਖੁਦ ਐਲਾਨ ਕਰਦੇ ਕਿਹਾ ਕਿ ਅਸੀਂ ਉਮੀਦਵਾਰ ਨਹੀਂ ਖੜਾ ਕਰਨਾ ਬਲਕਿ ਸਰਪੰਚ ਬਣਾਉਣਾ ਉਹ ਅਸੀਂ ਅਨਾਉਂਸ ਕਰ ਰਹੇ ਹਾਂ ਅਤੇ ਜੇਕਰ ਕਿਸੇ ਨੇ ਆਪਸੀ ਭਾਈਚਾਰਾ ਖਰਾਬ ਕੀਤਾ ਤਾਂ ਉਸ ਨੂੰ ਬੰਦਾ ਬਣਾਇਆ ਜਾਵੇਗਾ ਜੋ ਸ਼ਰੇਆਮ ਧਮਕੀ ਭਰੇ ਲਹਿਜ਼ੇ ਚ ਬਿਆਨ ਕਰ ਰਹੇ ਹਨ। ਵਾਇਰਲ ਵੀਡੀਓ ਦੇ ਸਬੰਧ ਚ ਵਿਧਾਇਕ ਅਮੋਲਕ ਸਿੰਘ ਦਾ ਪੱਖ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਚ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਰਜ਼ ਕੇ ਧੱਕੇਸ਼ਾਹੀ ਕੀਤੀ ਅਤੇ ਸਾਡੇ ਉਮੀਦਵਾਰਾਂ ਨੂੰ ਕਾਗਜ਼ ਤੱਕ ਦਾਖਲ ਨਹੀਂ ਕਰਨ ਦਿੱਤੇ ਗਏ ਜਿਸ ਨੂੰ ਲੈਕੇ ਉਨ੍ਹਾਂ ਕਿਹਾ ਸੀ ਕਿ ਇਸ ਵਾਰ ਅਗਰ ਕੋਈ ਧਕਾ ਕਰੇਗਾ ਤਾਂ ਉਸਨੂੰ ਜਵਾਬ ਦਿੱਤਾ ਜਾਵੇਗਾ।ਸਰਪੰਚ ਦੇ ਐਲਾਨ ਦੇ ਸਵਾਲ ਤੇ ਉਨ੍ਹਾਂ ਕਿਹਾ ਕੇ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਸਾਡਾ ਸਰਪੰਚਉਕਤ ਵਿਅਕਤੀ ਹੋਵੇਗਾ ਅਤੇ ਇਹ ਤਾਂ ਹਰ ਪਾਰਟੀ ਐਲਾਨ ਕਰਦੀ ਆ ਲੋਕ ਵੋਟ ਕਰਨਗੇ ਅਤੇ ਸਾਡੀ ਪਾਰਟੀ ਦਾ ਸਰਪੰਚ ਜਿੱਤੇਗਾ।
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement