Ludhiana News | ਛਠ ਪੂਜਾ ਦੀਆਂ ਤਿਆਰੀਆਂ - ਲੁਧਿਆਣਾ ਸਟੇਸ਼ਨ 'ਤੇ ਖੱਜਲ ਖ਼ੁਆਰ ਸਵਾਰੀਆਂ | Chath Pooja
Ludhiana News | ਛਠ ਪੂਜਾ ਦੀਆਂ ਤਿਆਰੀਆਂ - ਲੁਧਿਆਣਾ ਸਟੇਸ਼ਨ 'ਤੇ ਖੱਜਲ ਖ਼ੁਆਰ ਸਵਾਰੀਆਂ | Chath Pooja
#Ludhiana #Chathpooja #Ludhianastation #abplive
ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸਾਰੇ ਦੇਸ਼ ਵਾਸੀ ਤਿਓਹਾਰਾਂ ਨੂੰ ਏਕਤਾ,ਪਿਆਰ ਤੇ ਧੂਮਧਾਮ ਨਾਲ ਮਨਾ ਰਹੇ ਹਨ।
ਦੀਵਾਲੀ ਦੇ ਤਿਓਹਾਰ ਤੋਂ ਬਾਅਦ ਹੁਣ ਛਠ ਪੂਜਾ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ
ਗੱਲ ਕਰੀਏ ਜੇਕਰ ਪੰਜਾਬ ਦੀ ਤਾਂ
ਇਥੇ ਕਈ ਪਿੰਡਾਂ ਸ਼ਹਿਰਾਂ ਕਸਬਿਆਂ ਚ ਕੰਮ ਕਰ ਕਰਨ ਆਏ ਪਰਵਾਸੀ ਮਜ਼ਦੂਰਾਂ ਨੂੰ ਇਸ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ
ਬਹੁਤ ਸਾਰੇ ਪ੍ਰਵਾਸੀ ਇਸ ਤਿਉਹਾਰ ਲਈ ਆਪਣੇ ਸੂਬੇ ਤੇ ਪਿੰਡਾਂ ਨੂੰ ਵਾਪਸ ਚਲੇ ਜਾਂਦੇ ਹਨ, ਇਹੀ ਕਾਰਨ ਇਸ ਸਮੇਂ ਬੱਸਾਂ ਰੇਲ ਗੱਡੀਆਂ ਵਿੱਚ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ
ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ
ਜੋ ਲੋਕਾਂ ਨਾਲ ਖਚਾਖਚ ਭਰਿਆ ਨਜ਼ਰ ਆ ਰਿਹਾ ਹੈ
ਵੱਡੀ ਗਿਣਤੀ ਪਰਵਾਸੀ ਟਿਕਟ ਕਾਊਂਟਰਸ ਤੇ ਟਿਕਟਾਂ ਲਈ ਜਦੋਜਹਿਦ ਕਰ ਰਹੇ ਹਨ
ਕੁਝ ਲੋਕ ਟਰੇਨ ਦੇ ਆਉਣ ਦੀ ਉਡੀਕ ਕਰ ਰਹੇ ਹਨ ਅਤੇ ਕੁਝ ਟਰੇਨ ਦੇ ਆਉਣ ਤੋਂ ਖੁੰਝ ਗਏ ਹਨ।
ਆਲਮ ਇਹ ਹੈ ਕਿ ਸਟੇਸ਼ਨ 'ਤੇ ਲੋਕਾਂ ਨੂੰ ਸਮੇਂ ਸਰ ਟਿਕਟਾਂ ਵੀ ਨਹੀਂ ਮਿਲ ਰਹੀਆਂ ਜਿਸ ਕਾਰਨ ਲੋਕ ਕਾਫ਼ੀ ਖੱਜਲ ਖੁਆਰ ਹੁੰਦੇ ਨਜ਼ਰ ਆ ਰਹੇ ਹਨ