ਠੇਕੇਦਾਰਾਂ ਵਲੋਂ ਪੰਜਾਬ ਸਰਕਾਰ ਨੂੰ ਨਵੀਂ ਆਬਕਾਰੀ ਨੀਤੀ ਨਾ ਲਾਗੂ ਕਰਨ ਦੀ ਅਪੀਲ, ਜਾਣੋ ਕਾਰਨ
Continues below advertisement
ਪੰਜਾਬ ਸਰਕਾਰ ਨਵੀਂ ਆਬਕਾਰੀ ਨੀਤੀ 'ਤੇ ਵਿਚਾਰ ਕਰ ਰਹੀ ਹੈ। ਦੱਸ ਦਈਏ ਕਿ ਸੂਬੇ 'ਚ ਸਾਲ 2022-23 ਆਬਕਾਰੀ ਨੀਤੀ 1 ਜੁਲਾਈ ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ ਠੇਕੇਦਾਰਾਂ ਵਲੋਂ ਪੰਜਾਬ ਸਰਕਾਰ ਨੂੰ ਨਵੀਂ ਆਬਕਾਰੀ ਨੀਤੀ ਨਾ ਲਾਗੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਨਵੀਂ ਆਬਕਾਰੀ ਨੀਤੀ ਛੋਟੇ ਠੇਕੇਦਾਰਾਂ ਦੇ ਹਿੱਤਾਂ ਖਿਲਾਫ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਠੇਕੇ ਅਲਾਟ ਕਰਨ ਲਈ ਈ-ਟੇਂਡਰਿੰਗ ਦਾ ਵੀ ਵਿਰੋਧ ਕੀਤਾ। ਠੇਕੇਦਾਰਾਂ ਨੇ ਮੌਜੂਦਾ ਲਾਟਰੀ ਸਿਸਟਮ ਰਾਹੀਂ ਹੀ ਅਲਾਟ ਕਰਨ ਦੀ ਮੰਗ ਕੀਤੀ ਹੈ।
Continues below advertisement